ਬਿਕਰਮ ਮਜੀਠੀਆ ਨੂੰ ਜੇਲ੍ਹ ‘ਚ ਬੈਠੇ ਜੱਗੂ ਭਗਵਾਨਪੁਰੀਆ ਨੇ ਦਿੱਤੀ ਧਮਕੀ ! ਮਜੀਠੀਆ ਨੇ ਕੀਤੀ ਰੰਧਾਵਾ ਦੀ ਬਰਖਾਸਤਗੀ ਦੀ ਮੰਗ

TeamGlobalPunjab
1 Min Read

ਚੰਡੀਗੜ੍ਹ : ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ  ਸੀਨੀਅਰ ਆਗੂ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਹੋਇਆ ਹੈ ਉਸੇ ਦਿਨ ਤੋਂ ਹੀ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵਿਚਕਾਰ ਇੱਕ ਦੂਜੇ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਜੇਲ੍ਹ ਅੰਦਰੋ ਜੱਗੂ ਭਗਵਾਨਪੁਰੀਆ ਵੱਲੋਂ ਮੌਤ ਦੀ ਧਮਕੀ ਮਿਲਣ ਦਾ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਬਿਕਰਮ  ਸਿੰਘ ਮਜੀਠੀਆ ਨੇ ਇਸ ਦੀ ਜਾਂਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਮਕੀ ਬੀਤੀ 10 ਦਸੰਬਰ ਨੂੰ ਮਿਲੀ ਸੀ ਅਤੇ ਇਸ ਬਾਰੇ ਉਨ੍ਹਾਂ ਨੇ ਡੀਜੀਪੀ ਪੰਜਾਬ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮਜੀਠੀਆ ਅਨੁਸਾਰ ਇੱਕ ਪਾਸੇ ਉਨ੍ਹਾਂ ਦੀ ਤਸਵੀਰ ਲਗਾ ਕੇ ਦੂਜੇ ਪਾਸੇ ਮੌਤ ਦੀ ਪੋਸਟ ਪਾਈ ਗਈ ਹੈ। ਜਾਣਕਾਰੀ ਮੁਤਾਬਿਕ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਹਮਸੇ ਦੋਸਤੀ ਔਰ ਦੁਸ਼ਮਣੀ ਦੋਨੋਂ ਅੱਛੀ ਹੋਂਗੀ। ਦੋਸਤ ਕੇ ਲੀਏ ਦਿਲ ਮੇਂ ਜਗ੍ਹਾ ਹੈ ਤੋ ਦੁਸ਼ਮਣ ਕੇ ਲੀਏ ਸ਼ਮਸ਼ਾਨਘਾਟ ਮੇਂ।

Share this Article
Leave a comment