ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ 3 ਕੈਦੀ ਫਰਾਰ

TeamGlobalPunjab
1 Min Read

ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਤਿੰਨ ਕੈਦੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੈਦੀ ਕੋਰੋਨਾ ਪੀੜਤ ਕੈਦੀਆਂ ਅਤੇ ਹਵਾਲਾਤੀਆਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਤੋਂ ਭੱਜੇ ਹਨ, ਪਰ ਹਾਲੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

ਜੇਲ੍ਹ ‘ਚੋਂ ਫਰਾਰ ਹੋਏ ਕੈਦੀਆਂ ‘ਚੋਂ ਸ਼ੇਰ ਸਿੰਘ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਦੂਜਾ ਕੈਦੀ ਜਸਪ੍ਰੀਤ ਸਿੰਘ ਅਤੇ ਤੀਜਾ ਕੈਦੀ ਇੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ। ਕੈਦੀ ਸ਼ੇਰ ਸਿੰਘ ਨੂੰ ਯੂਕੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ 22 ਸਾਲ ਕੈਦ ਦੀ ਸਜ਼ਾ ਸੁਣਾਈ ਹੋਈ ਸੀ। ਜਿਸ ਨੂੰ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੋਏ ਸਮਝੌਤੇ ਤੋਂ ਬਾਅਦ ਪਟਿਆਲਾ ‘ਚ ਸ਼ਿਫਟ ਕੀਤਾ ਗਿਆ ਸੀ।

ਥਾਣਾ ਤ੍ਰਿਪੜੀ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਮੌਕੇ ‘ਤੇ ਜੇਲ੍ਹ ‘ਚ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਸੈਂਟਰਲ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਐਸਕਾਰਟ ਗੱਡੀ ਨੂੰ ਮੁੱਖ ਗੇਟ ਤੋਂ ਹਟਾ ਕੇ ਫੁਲਕੀਆ ਐਨਕਲੇਵ ਵਾਲੇ ਪਾਸੇ ਲਗਾਇਆ ਗਿਆ ਸੀ ਕਿਉਂਕਿ ਇੱਥੇ ਦੀਵਾਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

Share this Article
Leave a comment