ਵਾਸ਼ਿੰਗਟਨ- ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਬੁੱਧਵਾਰ ਨੂੰ ਕਿਹਾ ਕਿ ਕੀਵ ਦੇ ਆਸ-ਪਾਸ ਤਾਇਨਾਤ ਕੁਝ ਰੂਸੀ ਫੌਜੀ ਪਿਛਲੇ 24 ਘੰਟਿਆਂ ਦੌਰਾਨ ਉੱਤਰ ਵੱਲ ਜਾਂ ਬੇਲਾਰੂਸ ਵੱਲ ਵਧਦੇ ਦੇਖੇ ਗਏ ਹਨ।
ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਅਮਰੀਕਾ ਇਸ ਨੂੰ ਰੂਸੀ ਫੌਜ ਦੀ ਮੌਜੂਦਗੀ ‘ਚ ਕਮੀ ਦੇ ਰੂਪ ‘ਚ ਨਹੀਂ ਦੇਖ ਰਿਹਾ, ਸਗੋਂ ਰੂਸ ਆਪਣੇ ਫੌਜੀਆਂ ਨੂੰ ਹੋਰ ਥਾਵਾਂ ‘ਤੇ ਤਾਇਨਾਤ ਕਰਨ ਦੀ ਰਣਨੀਤੀ ਅਪਣਾ ਰਿਹਾ ਹੈ। ਉਨ੍ਹਾਂ ਨੇ ਕਿਹਾ “ਸਾਨੂੰ ਨਹੀਂ ਪਤਾ ਕਿ ਇਹ ਸਿਪਾਹੀ ਕਿੱਥੇ ਜਾ ਰਹੇ ਹਨ।”
ਹਾਲਾਂਕਿ, ਕਿਰਬੀ ਨੇ ਕਿਹਾ ਕਿ ਰੂਸ ਨੇ ਡੋਨਬਾਸ ਖੇਤਰ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਹੈ। ਕਿਰਬੀ ਨੇ ਇਹ ਵੀ ਕਿਹਾ ਕਿ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਅਤੇ ਫੌਜ ਮੁਖੀ ਮਾਰਕ ਮਿਲੀ ਆਪਣੇ ਰੂਸੀ ਹਮਰੁਤਬਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਗੱਲ ਕਰਨ ਲਈ ਤਿਆਰ ਨਹੀਂ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.