ਕੋਰੋਨਾਵਾਇਰਸ ਦੀ ਚਪੇਟ ‘ਚ ਆਏ ਇਰਾਨ ਦੇ ਉਪ ਸਿਹਤ ਮੰਤਰੀ

TeamGlobalPunjab
2 Min Read

ਤੇਹਰਾਨ: ਇਰਾਨ ਦੇ ਉਪ ਸਿਹਤ ਮੰਤਰੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਮੰਤਰਾਲੇ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰਜਾ ਵਹਾਬਜਾਦੇਹ ਨੇ ਇੱਕ ਟਵੀਟ ਵਿੱਚ ਕਿਹਾ, ‘‘ਉਪ ਸਿਹਤ ਮੰਤਰੀ ਇਰਾਜ ਹਰੀਚੀ ( Iraj Harirchi ) ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।’’

ਰਿਪੋਰਟਾਂ ਮੁਤਾਬਕ ਹਰੀਚੀ ਨੂੰ ਅਕਸਰ ਖੰਘ ਰਹਿੰਦੀ ਸੀ ਅਤੇ ਸੋਮਵਾਰ ਨੂੰ ਸਰਕਾਰੀ ਬੁਲਾਰੇ ਅਲੀ ਰਵੀ ਦੇ ਨਾਲ ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੂੰ ਵਾਰ ਵਾਰ ਤਰੇਲੀਆਂ ਵੀ ਆ ਰਹੀਆਂ ਸਨ। ਹਰਿਚੀ ਨੇ ਪੱਤਰਕਾਰ ਸੰਮੇਲਨ ਵਿੱਚ ਇੱਕ ਸਾਂਸਦ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਸੀ ਕਿ ਸ਼ਿਆ ਤੀਰਥ ਸ਼ਹਿਰ ਕੋਮ ( Shia Shrine City Qom ) ਵਿੱਚ ਵਾਇਰਸ ਨਾਲ 50 ਲੋਕ ਮਾਰੇ ਗਏ ਹਨ।

ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 15 ਅਤੇ ਸੰਕਰਮਣ ਲੋਕਾਂ ਦੀ ਗਿਣਤੀ 95 ਹੋ ਗਈ। ਇਰਾਨ ਨੇ ਮੰਗਲਵਾਰ ਨੂੰ ਤਿੰਨ ਹੋਰ ਮੌਤਾਂ ਅਤੇ ਸੰਕਰਮਣ ( Infection ) ਦੇ 34 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਜਿਸ ਨਾਲ ਦੇਸ਼ ਵਿੱਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਅਤੇ ਸੰਕਰਮਿਤ ਲੋਕਾਂ ਦੀ ਗਿਣਤੀ 95 ਹੋ ਗਈ ਹੈ।

ਚੀਨ ਤੋਂ ਬਾਅਦ ਹੁਣ ਇਰਾਨ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਇਰਾਨ ਵਿੱਚ ਰਾਜਧਾਨੀ ਤੇਹਰਾਨ ਸਣੇ ਪੰਜ ਸ਼ਹਿਰਾਂ ਵਿੱਚ ਵਾਇਰਸ ਦਾ ਸੰਕਰਮਣ ਫੈਲਿਆ ਹੈ। ਸਭ ਤੋਂ ਜ਼ਿਆਦਾ ਕੋਮ ਸ਼ਹਿਰ ਵਿੱਚ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਦੱਸੇ ਗਏ ਹਨ।

Share This Article
Leave a Comment