ਕੈਨੇਡਾ ਵਿਖੇ ਇਨ੍ਹਾਂ ਹਾਲਾਤਾਂ ‘ਚ ਰਹਿਣ ਨੂੰ ਮਜਬੂਰ ਵਿਦਿਆਰਥੀ, ਪੰਜਾਬੀ ਨੌਜਵਾਨ ਨੇ ਦੱਸੀ ਹੱਡਬੀਤੀ

Prabhjot Kaur
2 Min Read

ਟੋਰਾਂਟੋ: ਅੱਜ ਦੇ ਦੌਰ ‘ਚ ਨੌਜਵਾਨ ਪੀੜ੍ਹੀ ਵਿਦੇਸ਼ਾਂ ‘ਚ ਜਾ ਕੇ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਹੀ ਪੱਕਾ ਹੋਣਾ ਚਾਹੁੰਦੀ ਹੈ। ਅਸੀਂ ਆਮ ਹੀ ਵੇਖਦੇ ਹਾਂ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਬਾਹਰ ਜਾਂਦੇ ਹਨ ਤੇ ਉੱਥੇ ਜਾ ਕੇ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਤਾਂ ਭੁੱਖੇ ਹੀ ਟਾਈਮ ਕੱਢਣਾ ਪੈਦਾ ਹੈ। ਮਹਿੰਗਾਈ ਵਧਣ ਦੇ ਨਾਲ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਵੀ ਵਧ ਰਹੀਆਂ ਹਨ ਅਤੇ ਅਗਲੇ ਸਾਲ ਦੀ ਫ਼ੀਸ ਭਰਨ ਲਈ ਇਨ੍ਹਾਂ ਦੇ ਮਾਪਿਆਂ ਨੂੰ ਹੋਰ ਕਰਜ਼ਾ ਲੈਣਾ ਪੈ ਸਕਦਾ ਹੈ।

ਵੈਨਕੂਵਰ ‘ਚ ਪੜ੍ਹਦੇ ਜਗਜੀਤ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਬੇਸਮੈਂਟ ਦਾ ਕਿਰਾਇਆ ਅਤੇ ਖਾਣ-ਪੀਣ ਦਾ ਖਰਚਾ ਪੂਰਾ ਕਰਨਾ ਹੀ ਮੁਸ਼ਕਲ ਹੋ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਵੈਨਕੂਵਰ ਦੇ ਇੱਕ ਫੂਡ ਬੈਂਕ ਨੇ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਲੈਣ ਆ ਰਹੇ 75 ਫ਼ੀਸਦੀ ਵਿਦਿਆਰਥੀ ਵਿਦੇਸ਼ੀ ਹਨ। ਸਿਰਫ਼ ਰੋਟੀ ਦਾ ਪ੍ਰਬੰਧ ਹੀ ਔਖਾ ਨਹੀਂ ਹੋਇਆ ਬਲਕਿ ਕਾਲਜ ਦੀ ਫ਼ੀਸ ਵੀ 8 ਫ਼ੀਸਦੀ ਵਾਧੇ ਨਾਲ ਅਸਮਾਨ ਚੜ੍ਹਦੀ ਨਜ਼ਰ ਆ ਰਹੀ ਹੈ।

ਵਿਦਿਆਰਥੀ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਕੁਝ ਲੋਕ ਇਹ ਸੋਚਦੇ ਹਨ ਕਿ ਅਸੀਂ ਇਥੇ ਐਸ਼ ਕਰ ਰਹੇ ਹਾਂ ਪਰ ਅਸਲੀਅਤ ਕੁਝ ਹੋਰ ਹੈ। ਉੱਥੇ ਹੀ ਸਮਾਜਿਕ ਕਾਰਕੁੰਨਾਂ ਦਾ ਇਸ ਬਾਰੇ ਕਹਿਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦਾ ਬਜਟ ਫਿਕਸ ਹੁੰਦਾ ਹੈ ਅਤੇ ਹੱਦ ਤੋਂ ਜ਼ਿਆਦਾ ਕੰਮ ਵੀ ਨਹੀਂ ਕਰ ਸਕਦੇ।

ਇਸ ਤੋਂ ਇਲਾਵਾ 22 ਸਾਲ ਦੀ ਕਸ਼ਿਸ਼ ਹੁਕੂ ਜਾਨੀ ਨੇ ਕਿਹਾ ਕਿ ਉਹ ਕੈਨੇਡਾ ‘ਚ ਪਹਿਲੇ ਦਿਨ ਤੋਂ ਹੀ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖਰਚਾ ਬਹੁਤ ਸੋਚ ਸਮਝ ਕੇ ਕਰ ਰਹੀ ਹੈ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਮਹਿੰਗਾਈ ਨੇ ਹੱਦ ਕਰ ਦਿੱਤੀ। ਪਹਿਲੇ ਸਾਲ ਦੀ ਟਿਊਸ਼ਨ ਫੀਸ ਹੀ ਬਹੁਤ ਜ਼ਿਆਦਾ ਲੱਗ ਰਹੀ ਸੀ ਪਰ ਹੁਣ ਚੌਥੇ ਸਾਲ `ਚ ਆਰਥਿਕ ਹਾਲਾਤ ਪੂਰੀ ਤਰਾਂ ਡਾਵਾਂਡਲ ਹੋ ਚੁੱਕੇ ਹਨ। ਇਨ੍ਹਾਂ ਸਮੱਸਿਆਵਾਂ ਕਰਕੇ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਲਗਦਾ। ਹਮੇਸ਼ਾ ਗਰੋਸਰੀ ਅਤੇ ਰੈਂਟ ਦੀ ਚਿੰਤਾ ਲੱਗੀ ਰਹਿੰਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment