ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਤਿੰਨ ਰੋਜ਼ਾ ਗੁਰਮਤਿ ਕੈਂਪ ਸੁੱਖ ਸ਼ਾਂਤੀ ਨਾਲ ਚੜਿਆ ਨੇਪਰੇ

TeamGlobalPunjab
1 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) : ਸਥਾਨਿਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਲਾਨਾ ਗੁਰਮਤ ਕੈਂਪ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ। ਇਸ ਕੈਂਪ ਵਿੱਚ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਵੱਡੇ ਪੱਧਰ ‘ਤੇ ਬੱਚਿਆ ਨੇ ਸ਼ਿਰਕਤ ਕਰਕੇ ਇਸ ਕੈਂਪ ਨੂੰ ਯਾਦਗਾਰੀ ਬਣਾਇਆ।

ਇਸ ਕੈਂਪ ਦੌਰਾਨ ਤੀਰ ਅੰਦਾਜ਼ੀ, ਘੋੜਸਵਾਰੀ, ਗੱਤਕਾ ਅਤੇ ਹੋਰ ਰਵਾਇਤੀ ਖੇਡਾਂ ਵਿੱਚ ਚੋਬਰਾ, ਮੁਟਿਆਰਾਂ ਅਤੇ ਬੱਚਿਆ ਨੇ ਆਪਣੇ ਜੌਹਰ ਵਿਖਾਏ। ਇਸ ਦੌਰਾਨ ਗੁਰਬਾਣੀ ਅਤੇ ਕੀਰਤਨ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਸਨਮਾਨ ਚਿੰਨ ਦੇਕੇ ਨਿਵਾਜਿਆਂ ਗਿਆ। ਐਂਤਵਾਰ ਦੇ ਖਚਾਖਚ ਭਰੇ ਦੀਵਾਨ ਹਾਲ ਵਿੱਚ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਈਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆਂ। ਅਖੀਰ ਗੱਤਕੇ ਦੇ ਜੌਹਰ ਵਿਖਾਉਂਦੇ ਨੌਜਵਾਨ, ਨਗਾਰੇ ਦੀ ਚੋਟ ਤੇ ਗੂੰਜਦੇ ਖਾਲਸਾਈ ਜੈਕਾਰਿਆਂ ਨਾਲ ਇਹ ਕੈਂਪ ਸੁੱਖ ਸ਼ਾਂਤੀ ਨਾਲ ਸੰਪੰਨ ਹੋਇਆ।

Share this Article
Leave a comment