ਬ੍ਰਿਟੇਨ ‘ਚ ਭਾਰਤੀ ਮੂਲ ਦੀ 98 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਚਾਰ ਦਿਨਾਂ ‘ਚ ਦਿੱਤੀ ਮਾਤ

TeamGlobalPunjab
2 Min Read

ਲੰਦਨ:  ਕੋਰੋਨਾ ਵਾਇਰਸ ਦੇ ਡਰ ਦੇ ਵਿੱਚ ਲੰਦਨ ਤੋਂ ਇੱਕ ਚੰਗੀ ਖਬਰ ਆਈ ਹੈ। ਬਜ਼ੁਰਗਾਂ ਲਈ ਜ਼ਿਆਦਾ ਖਤਰਨਾਕ ਮੰਨੇ ਜਾ ਰਹੇ ਕੋਰੋਨਾ ਵਾਇਰਸ ਨੂੰ ਬ੍ਰਿਟੇਨ ਵਿੱਚ ਇੱਕ 98 ਸਾਲ ਦੀ ਭਾਰਤੀ ਮੂਲ ਦੀ ਬੇਬੇ ਨੇ ਹਰਾ ਦਿੱਤਾ ਹੈ। ਚਾਰ ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਬਜ਼ੁਰਗ ਮਹਿਲਾ ਸਕਾਟਲੈਂਡ ਸਥਿਤ ਆਪਣੇ ਘਰ ਪਰਤ ਚੁੱਕੀ ਹਨ। ਇਸ ਡਫਨੇ ਸ਼ਾਹ ਨਾਮ ਦੀ ਮਹਿਲਾ ਨੂੰ ਤੇਜ ਬੁਖਾਰ, ਕਫ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਤੋਂ ਬਾਅਦ ਪਿਛਲੇ ਵੀਰਵਾਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਡਫਨੇ ਸ਼ਾਹ ਵਿੱਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਪਰ ਉਹ ਜਲਦੀ ਹੀ ਠੀਕ ਹੋਣ ਲੱਗੀ ਅਤੇ ਸੋਮਵਾਰ ਨੂੰ ਆਪਣੇ ਘਰ ਪਰਤ ਆਈ। ਕੋਚੀ ਵਿੱਚ ਜਨਮੀ ਸ਼ਾਹ ਨੇ ਸਥਾਨਕ ਨਿਊਜ਼ ਏਜੰਸੀ ਨਾਲ ਗੱਲਬਾਤ ਵਿਚ ਕਿਹਾ, ਹਸਪਤਾਲ ਤੋਂ ਪਰਤਣ ਤੋਂ ਬਾਅਦ ਮੇਰਾ ਪੁੱਤਰ ਮੇਰੀ ਦੇਖਭਾਲ ਕਰ ਰਿਹਾ ਹੈ। ਹਾਲਾਂਕਿ ਮੈਂ ਹਾਲੇ ਇਹ ਨਹੀਂ ਕਹਿਣਾ ਚਾਹਾਂਗੀ ਕਿ ਪੂਰੀ ਤਰ੍ਹਾਂ ਤੰਦੁਰੁਸਤ ਹਾਂ। ਕੋਰੋਨਾ ਪੀੜਤ ਬਜ਼ੁਰਗ ਸ਼ਾਹ ਦੇ ਠੀਕ ਹੋਣ ਦੇ ਮਾਮਲੇ ਨੇ ਸਕਾਟਲੈਂਡ ਸਰਕਾਰ ਦਾ ਵੀ ਧਿਆਨ ਖਿੱਚਿਆ।

- Advertisement -

ਸਰਕਾਰ ਦੀ ਮੁਖੀ ਨਿਕੋਲਾ ਸਟਰਜਨ ਨੇ ਕੋਰੋਨਾ ਵਾਇਰਸ ਅਪਡੇਟ ਕਾਨਫਰੰਸ ਵਿੱਚ ਕਿਹਾ, ਇਹ ਪ੍ਰੇਰਕ ਅਤੇ ਚੰਗੀ ਖਬਰ ਹੈ। ਉਨ੍ਹਾਂ ਨੇ ਕਿਹਾ ਮੈਂ ਹਰ ਰੋਜ਼ ਕੋਰੋਨਾ ਵਾਇਰਸ ਦੇ ਕਾਰਨ ਜਾਨ ਗਵਾਉਣ ਵਾਲਿਆਂ ਵਾਰੇ ਬਾਰੇ ਜਾਣਕਾਰੀ ਦਿੰਦੀ ਹਾਂ ਪਰ ਅਜਿਹੇ ਸਮੇਂ ਵਿੱਚ ਚੰਗੀ ਖਬਰਾਂ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ, ਇਸਲਈ ਮੈਂ ਡਫੇਨ ਸ਼ਾਹ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।

Share this Article
Leave a comment