ਕੋਰੋਨਾ ਵਾਇਰਸ : ਭਾਰਤ ਇਸ ਦਵਾਈ ਦਾ ਅਮਰੀਕਾ ਨੂੰ ਕਰੇਗਾ ਨਿਰਯਾਤ ! ਫਿਰ ਦੇਖੋ ਟਰੰਪ ਅਤੇ ਮੋਦੀ ਕਿਵੇਂ ਹੋਏ ਟਵੀਟੋ ਟਵੀਟ

TeamGlobalPunjab
1 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਪ੍ਰਭਾਵ ਜਿਥੇ ਪੂਰੀ ਦੁਨੀਆ ਵਿਚ ਵਧਦਾ ਜਾ ਰਿਹਾ ਹੈ ਅਤੇ ਸਾਰੇ ਦੇਸ਼ਾਂ ਦੇ ਆਯਾਤ ਅਤੇ ਨਿਰਯਾਤ ਬੰਦ ਹਨ ਉਸ ਸਮੇ ਭਾਰਤ ਆਪਣੇ ਮਿੱਤਰ ਦੇਸ਼ ਅਮਰੀਕਾ ਨੂੰ ਮਲੇਰੀਅਲ ਐਂਟੀ ਹਾਈਡਰੋਕਸਾਈਕਲੋਰੋਕਿਨ ਦਾ ਨਿਰਯਾਤ ਕਰ ਰਿਹਾ ਹੈ । ਇਸ ਲਈ ਟਵੀਟ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।ਇਸ ਤੋਂ ਬਾਅਦ ਮੋਦੀ ਵਲੋਂ ਵੀ ਟਰੰਪ ਦੇ ਟਵੀਟ ਤੇ ਆਪਣੀ ਪ੍ਰਤੀਕਿਰਿਆ ਦਿਤੀ ਗਈ ਹੈ ।

- Advertisement -

ਦੱਸ ਦੇਈਏ ਕਿ ਟਰੰਪ ਨੇ ਟਵੀਟ ਕਰਦਿਆਂ ਮੋਦੀ ਨੂੰ ਇਕ ਮਹਾਨ ਨੇਤਾ ਦਸਿਆ ਹੈ । ਇਸ ਤੋਂ ਬਾਅਦ ਮੋਦੀ ਵਲੋਂ ਵੀ ਟਰੰਪ ਦਾ ਟਵੀਟ ਕਰ ਕੇ ਧੰਨਵਾਦ ਕੀਤਾ ਗਿਆ ਹੈ । ਮੋਦੀ ਨੇ ਕਿਹਾ ਕਿ ਅਜਿਹਾ ਸਮਾਂ ਹੀ ਦੋਸਤਾਂ ਨੂੰ ਹੋਏ ਨੇੜੇ ਲੈ ਆਉਂਦਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਸੰਬੰਧ ਪਹਿਲਾਂ ਨਾਲੋਂ ਵੀ ਗੂੜੇ ਹੋਣਗੇ । ਪੀਐਮ ਮੋਦੀ ਨੇ ਕਿਹਾ ਕਿ ਭਾਰਤ ਕੋਰੋਨਾ ਵਿਰੁੱਧ ਲੜਾਈ ਵਿੱਚ ਮਨੁੱਖਤਾ ਦੀ ਸੇਵਾ ਲਈ ਹੜ ਸੰਭਵ ਯਤਨ ਕਰੇਗਾ ।

ਦੱਸਣਯੋਗ ਹੈ ਕਿ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ਇਸ ਨੂੰ ਜਿਥੇ 96 ਹਜ਼ਾਰ ਵਾਰ ਰੀ ਟਵੀਟ ਕੀਤਾ ਗਿਆ ਹੈ ਅਤੇ ਸਾਡੇ 3 ਲੱਖ ਦੇ ਕਰੀਬ ਲੋਕਾਂ ਨੇ ਪਸੰਦ ਕੀਤਾ ਹੈ ।

Share this Article
Leave a comment