ਪਠਾਨਕੋਟ ‘ਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਤਿੱਖੀ ਬਹਿਸ

TeamGlobalPunjab
1 Min Read

ਪਠਾਨਕੋਟ: ਪਠਾਨਕੋਟ ‘ਚ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਉਸ ਵੇਲੇ ਬਹਿਸਬਾਜ਼ੀ ਹੋ ਗਈ, ਜਦੋਂ ਅਸ਼ਵਨੀ ਸ਼ਰਮਾ ਵਾਰਡ ਨੰਬਰ 16 ਦੇ ਬੂਥ ਨੰਬਰ-24, 25, 26 ’ਤੇ ਵੋਟ ਪਾਉਣ ਪੁੱਜੇ ਸਨ।

ਇਸ ਘਟਨਾ ਦੇ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਦੀ ਵੀਡੀਓ ‘ਚ ਅਸ਼ਵਨੀ ਸ਼ਰਮਾ ਦੇ ਸਾਹਮਣੇ ਵਾਰਡ ਨੰਬਰ-16 ਦੇ ਮੌਜੂਦਾ ਕੌਂਸਲਰ ਦੇ ਪਤੀ ਧਰਮਪਾਲ ਪੱਪੂ ਬਹਿਸ ਕਰਦੇ ਹੋਏ ਨਜ਼ਰ ਆਏ।

ਇਸ ਦੇ ਨਾਲ ਹੀ ਉਕਤ ਸਥਾਨ ’ਤੇ ਪੁਲਸ ਅਧਿਕਾਰੀ ਵੀ ਪਹੁੰਚ ਗਏ। ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਹਰ ਅਪਡੇਟ ਲਈ ਲਿੰਕ ‘ਤੇ ਕਲਿੱਕ ਕਰੋ: ਪੰਜਾਬ ਵਿਧਾਨ ਸਭਾ ਚੋਣਾਂ 2022 LIVE

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment