ਇੰਡੀਗੋ ਦੀ ਦਿੱਲੀ-ਸ੍ਰੀਨਗਰ ਫਲਾਈਟ ਦੀ ਤੂਫਾਨ ‘ਚ ਐਮਰਜੈਂਸੀ ਲੈਂਡਿੰਗ, ਨੁਕਸਾਨਿਆ ਗਿਆ ਜਹਾਜ਼, ਡਰਾਉਣੀ ਤਸਵੀਰਾਂ ਆਈ ਸਾਹਮਣੇ

Global Team
2 Min Read

ਇੰਡੀਗੋ ਦੀ ਦਿੱਲੀ-ਸ੍ਰੀਨਗਰ ਉਡਾਣ ਨੂੰ ਖਰਾਬ ਮੌਸਮ ਅਤੇ ਭਾਰੀ ਗੜ੍ਹਿਆਂ ਦੇ ਕਾਰਨ ਸ੍ਰੀਨਗਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E2142, ਜਿਸ ਵਿੱਚ 227 ਯਾਤਰੀ ਸਵਾਰ ਸਨ, ਨੂੰ ਤੂਫਾਨ ਅਤੇ ਗੜ੍ਹਿਆਂ ਦੇ ਵਿਚਕਾਰ ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਫਲਾਈਟ ਟਰੈਕਿੰਗ ਡੇਟਾ ਮੁਤਾਬਕ, ਜਹਾਜ਼ ਤੂਫਾਨ ਵਿੱਚ ਪੂੲ ਘੁੰਮ ਗਿਆ, ਪਰ ਪਾਇਲਟ ਅਤੇ ਚਾਲਕ ਦਲ ਦੀ ਸੂਝ-ਬੂਝ ਨਾਲ ਐਮਰਜੈਂਸੀ ਲੈਂਡਿੰਗ ਸਫਲ ਰਹੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੈਂਡਿੰਗ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ।

ਜਹਾਜ਼ ਦਾ ਅਗਲਾ ਹਿੱਸਾ ਖਰਾਬ ਹੋ ਗਿਆ, ਕਿਉਂਕਿ ਉਡਾਣ ਦੌਰਾਨ ਬਰਫੀਲਾ ਮੀਂਹ ਅਤੇ ਗੜ੍ਹਿਆਂ ਨੇ ਇਸ ਨੂੰ ਪ੍ਰਭਾਵਿਤ ਕੀਤਾ। ਇਸ ਘਟਨਾ ਨਾਲ ਜਹਾਜ਼ ਵਿੱਚ ਯਾਤਰੀਆਂ ਵਿੱਚ ਹੜਕੰਪ ਮੱਚ ਗਿਆ। ਇੰਡੀਗੋ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਚਾਲਕ ਦਲ ਨੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਨੂੰ ਸ੍ਰੀਨਗਰ ਵਿੱਚ ਸੁਰੱਖਿਅਤ ਉਤਾਰਿਆ ਗਿਆ।


ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਕਈ ਰਾਜਾਂ ਵਿੱਚ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਅਤੇ ਗਰਜ-ਚਮਕ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਬੁੱਧਵਾਰ ਸ਼ਾਮ ਨੂੰ ਤੂਫਾਨੀ ਹਵਾਵਾਂ ਅਤੇ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ, ਅਤੇ ਕੁਝ ਥਾਵਾਂ ‘ਤੇ ਗੜ੍ਹੇ ਵੀ ਡਿੱਗੇ।

Share This Article
Leave a Comment