ਪ੍ਰਧਾਨ ਮੰਤਰੀ ਮੋਦੀ 5 ਨਵੰਬਰ ਨੂੰ ਹਿਮਾਚਲ ਦੇ ਸ਼ਕਤੀਪੀਠਾਂ ਦੇ ਵਰਚੁਅਲ ਕਰਨਗੇ ਦਰਸ਼ਨ

TeamGlobalPunjab
1 Min Read

ਮੰਡੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਦੇ ਅਗਲੇ ਦਿਨ 5 ਨਵੰਬਰ ਨੂੰ ਹਿਮਾਚਲ ਦੇ ਵੱਖ-ਵੱਖ ਮੰਦਰਾਂ ਤੇ ਸ਼ਕਤੀਪੀਠਾਂ ਦੇ ਵਰਚੁਅਲੀ ਦਰਸ਼ਨ ਕਰਨਗੇ।ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਜਵਾਲਾਜੀ ਸ਼ਕਤੀਪੀਠ ‘ਚ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਵੀ ਉਸੇ ਦਿਨ ਉੱਤਰਾਖੰਡ ਦੇ ਕੇਦਾਰਨਾਥ ਜਾਣ ਵਾਲੇ ਹਨ। ਡਿਪਟੀ ਕਮਿਸ਼ਨਰ ਮੰਡੀ ਅਰਿੰਦਮ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਲਾਈਵ ਪ੍ਰੋਗਰਾਮ ਲਈ ਬਾਬਾ ਭੂਤਨਾਥ ਮੰਦਰ ਵਿਖੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਬਾਬਾ ਭੂਤਨਾਥ ਮੰਦਿਰ ਦੇ ਲਾਈਵ ਦਰਸ਼ਨ ਤੋਂ ਬਾਅਦ ਮੰਡੀ ਨੂੰ ਵਿਸ਼ਵ ਮੰਚ ‘ਤੇ ਪਛਾਣ ਮਿਲੇਗੀ। ਮਾਂ ਚਿੰਤਪੁਰਨੀ, ਸ਼੍ਰੀ ਨਯਨਾਦੇਵੀਜੀ, ਜਵਾਲਾਜੀ, ਬਜਰੇਸ਼ਵਰੀ ਦੇਵੀ ਕਾਂਗੜਾ ਅਤੇ ਚਾਮੁੰਡਾ ਨੰਦੀਕੇਸ਼ਵਰ ਧਾਮ ਹਿਮਾਚਲ ਪ੍ਰਦੇਸ਼ ਵਿੱਚ ਸ਼ਕਤੀਪੀਠ ਹਨ।ਇਸ ਤੋਂ ਇਲਾਵਾ ਸ਼ਿਵ ਮੰਦਰ ਬੈਜਨਾਥ ਸਮੇਤ ਬਾਬਾ ਭੂਤਨਾਥ ਦਾ ਵੀ ਸ਼ਾਨਦਾਰ ਮੰਦਰ ਹੈ। ਬਾਬਾ ਭੂਤਨਾਥ ਮੰਦਰ ਮੰਡੀ ਦਾ ਨਿਰਮਾਣ 1527 ਈ. ਵਿਚ ਰਾਜਾ ਅਜਵੇਰ ਸੇਨ ਨੇ ਕਰਵਾਇਆ ਸੀ। ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ।

Share this Article
Leave a comment