ਯੂਕੇ ‘ਚ ਭਾਰਤੀ ਔਰਤ ਨੇ ਕੋਰੋਨਾ ਦੇ ਡਰ ਤੋਂ ਆਪਣੀ 5 ਸਾਲਾਂ ਧੀ ‘ਤੇ ਚਾਕੂ ਨਾਲ ਕੀਤੇ 15 ਵਾਰ,ਜਾਣੋ ਕੀ ਹੈ ਪੂਰਾ ਮਾਮਲਾ

TeamGlobalPunjab
2 Min Read

ਇੱਕ 36 ਸਾਲਾ ਭਾਰਤੀ ਔਰਤ ਨੇ  ਯੂਕੇ ਵਿੱਚ ਆਪਣੇ ਘਰ ਵਿੱਚ ਆਪਣੀ 5 ਸਾਲਾਂ  ਧੀ ਦੀ ਹੱਤਿਆ ਕਰਨ ਦਾ ਦੋਸ਼ ਸਵੀਕਾਰ ਕੀਤਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਵਿੱਚ ਕੋਵਿਡ -19 ਤੋਂ ਮਰਨ ਦਾ ਡਰ  ਪੈਦਾ ਹੋ ਗਿਆ ਸੀ ਅਤੇ ਸੋਚਿਆ ਸੀ ਕਿ ਉਸਦੀ ਧੀ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ।  ਇਕ ਰਿਪੋਰਟ ਦੇ ਅਨੁਸਾਰ, ਸੁਧਾ ਸਿਵਾਨਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਵਿਚ ਉਸ ਦੇ ਫਲੈਟ ਦੇ ਬੈਡਰੂਮ ਵਿਚ ਆਪਣੀ ਧੀ ਸਯਾਗੀ ਦਾ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਖ਼ੁਦ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਲਿਆ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸਦੇ ਪਤੀ ਨੇ ਕਿਹਾ ਕਿ ਉਹ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਡਰਦੀ ਸੀ ਅਤੇ ਹੋ ਸਕਦਾ ਹੈ ਕਿ ਉਹ ਤਨਹਾਈ ਮਹਿਸੂਸ ਕਰ ਰਹੀ ਹੋਵੇ ਅਤੇ ਉਸ ਨੂੰ ਕੋਈ ਰਸਤਾ ਨਾ ਲੱਭਿਆ ਹੋਵੇ। ਵੀਰਵਾਰ ਨੂੰ ਓਲਡ ਬੇਲੀ ਵਿਚ ਪੇਸ਼ ਹੋਈ ਸੁਧਾ ਸ਼ਿਵਨਾਥਮ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਉਸ ਨੂੰ ਅਨਿਸ਼ਚਿਤ ਕਾਲ ਲਈ ਹਸਪਤਾਲ ਵਿਚ ਰੱਖਿਆ ਜਾਏਗਾ।

ਵਿਆਹ ਦੇ ਬਾਅਦ 2006 ਤੋਂ ਬ੍ਰਿਟੇਨ ਵਿਚ ਰਹਿ ਰਹੀ ਸੁਧਾ ਸਿਵਨਾਥਮ ਨੇ ਮਹਾਮਾਰੀ ਤੋਂ ਲੱਗਭਗ 1 ਸਾਲ ਪਹਿਲਾਂ ਰਹੱਸਮਈ ਬੀਮਾਰੀਆਂ ਦੀ ਸ਼ਿਕਾਇਤ ਕੀਤੀ ਸੀ। ਵਕੀਲ ਨੇ ਕਿਹਾ ਕਿ ਉਹ ਗੰਭੀਰ ਰੂਪ ਵਿੱਚ ਬਿਮਾਰ ਸੀ ਅਤੇ ਉਸਨੂੰ ਯਕੀਨ ਸੀ ਕਿ ਉਹ ਮਰਨ ਵਾਲੀ ਹੈ।ਹਮਲੇ ਵਾਲੇ ਦਿਨ ਉਸਨੇ ਆਪਣੇ ਪਤੀ ਨੂੰ ਕੰਮ ਤੇ ਨਾ ਜਾਣ ਦੀ ਬੇਨਤੀ ਕੀਤੀ ਅਤੇ ਦੋਸਤਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਸਿਹਤ ਖ਼ਰਾਬ ਹੈ। ਸ਼ਾਮ ਕਰੀਬ 4 ਵਜੇ ਗੁਆਂਢੀ ਉਨ੍ਹਾਂ ਦੇ ਘਰ ਗਏ ਤਾਂ ਸਿਵਨਾਥਮ ਨੂੰ ਉਨ੍ਹਾਂ ਨੇ ਜ਼ਖ਼ਮੀ ਹਾਲਤ ਵਿਚ ਦੇਖਿਆ ਅਤੇ ਬਿਹਤਰੇ ‘ਤੇ ਖ਼ੂਨ ਨਾਲ ਲਥਪਥ ਸਯਾਗੀ ਵੀ ਪਈ ਹੋਈ ਸੀ। ਸਯਾਗੀ ਦੇ ਗਲੇ, ਛਾਤੀ ਅਤੇ ਢਿੱਡ ਵਿਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਇਸ ਮਗਰੋਂ ਉਨ੍ਹਾਂ ਦੋਵਾਂ ਨੂੰ ਹਪਸਤਾਲ ਪਹੁੰਚਾਇਆ  ਗਿਆ, ਜਿੱਥੇ ਸਯਾਗੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

 

Share this Article
Leave a comment