ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿਆਰ ਕੀਤਾ ਪੋਸਟ ਕੋਵਿਡ ਕੋਚ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਕਈ ਉਪਾਅ ਕੀਤੇ ਹਨ। ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਨੇ ਇੱਕ ਅਜਿਹਾ ਕੋਚ ਤਿਆਰ ਕੀਤਾ ਹੈ ਜੋ ਯਾਤਰੀਆਂ ਨੂੰ ਕੋਰੋਨਾ ਦੇ ਖਤਰੇ ਤੋਂ ਬਚਾਏਗਾ। ਇਸ ਪੋਸਟ ਕੋਵਿਡ ਕੋਚ ਨੂੰ ਕਰੋਨਾ ਸੰਕਰਮਣ ਤੋਂ ਬਚਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ ਅਜਿਹੀ ਸੁਵਿਧਾਵਾਂ ਹਨ ਜਿਸ ਨੂੰ ਹੱਥ ਲਾਏ ਬਿਨਾਂ ਹੀ ਕੰਮ ਚੱਲ ਜਾਂਦਾ ਹੈ ਨਾਲ ਹੀ ਇਸ ਵਿੱਚ ਕਾਪਰ ਕੋਟਿਡ ਹੈਂਡਲ ਅਤੇ ਚਿਟਕਣੀ, ਪਲਾਜ਼ਮਾ ਏਅਰ ਪਿਓਰੀਫਿਕੇਸ਼ਨ ਅਤੇ ਟਾਈਟੇਨੀਅਮ ਡਾਈਆਕਸਾਈਡ ਕੋਟਿੰਗ ਹੈ।

ਇਸ ਕੋਚ ਦੀ ਪਹਿਲੀ ਖਾਸੀਅਤ ਇਹ ਹੈ ਕਿ ਇਸ ਵਿੱਚ ਏਸੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਜਿਸ ਦੇ ਇਸਤੇਮਾਲ ਲਈ ਹੱਥਾਂ ਦੀ ਜ਼ਰੂਰਤ ਨਹੀਂ ਹੈ। ਪਾਣੀ ਦੇ ਨਾਲ ਸੋਪ ਡਿਸਪੈਂਸਰ ਨੂੰ ਪੈਰ ਨਾਲ ਆਪਰੇਟ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਲੈਵੇਟਰੀ ਦਾ ਦਰਵਾਜ਼ਾ, ਫਲਸ਼ ਵਾਲਵ, ਲੈਵੇਟਰੀ ਦੇ ਦਰਵਾਜ਼ੇ ਦੀ ਚਿਟਕਣੀ, ਵਾਸ਼ ਬੇਸਿਨ ‘ਤੇ ਲੱਗਿਆ ਨਲ ਅਤੇ ਸੋਪ ਡਿਸਪੈਂਸਰ ਨੂੰ ਪੈਰ ਨਾਲ ਅਪਰੇਟ ਕੀਤਾ ਜਾ ਸਕਦਾ ਹੈ।

ਇਸ ਦੀ ਦੂਸਰੀ ਖਾਸੀਅਤ ਇਹ ਹੈ ਕਿ ਇਸ ਵਿੱਚ ਕਾਪਰ ਕੋਟਿਡ ਹੈਂਡਲ ਅਤੇ ਚਿਟਕਣੀਆਂ ਹਨ ਇਸ ਦੀ ਵਜ੍ਹਾ ਇਹ ਹੈ ਕਿ ਕਾਪਰ ਕੁਝ ਹੀ ਘੰਟੇ ‘ਚ ਵਾਇਰਸ ਨੂੰ ਖਤਮ ਕਰ ਦਿੰਦਾ ਹੈ। ਕਾਪਰ ਵਿੱਚ ਐਂਟੀ ਮਾਈਕ੍ਰੋਬਿਅਲ ਹੁੰਦਾ ਹੈ ਇਹ ਵਾਇਰਸ ਦੇ ਅੰਦਰ ਡੀਐਨਏ ਅਤੇ ਆਰਐਨਏ ਨੂੰ ਖਤਮ ਕਰ ਦਿੰਦਾ ਹੈ।

ਪੋਸਟ ਕੋਵਿਡ ਕੋਚ ਦੀ ਤੀਜੀ ਖਾਸੀਅਤ ਇਹ ਹੈ ਕਿ ਇਸ ਦੇ ਏਸੀ ਡਕਟ ਵਿੱਚ ਪਲਾਜ਼ਮਾ ਏਅਰ ਪਿਓਰੀਫਿਕੇਸ਼ਨ ਦੀ ਸੁਵਿਧਾ ਹੈ। ਇਹ ਪਲਾਜ਼ਮਾ ਏਅਰ ਕੋਚ ਦੇ ਅੰਦਰ ਹਵਾ ਨੂੰ ਸਟੈਰਲਾਈਜ਼ ਕਰਦਾ ਹੈ।

- Advertisement -
Share this Article
Leave a comment