ਆਸਟ੍ਰੇਲੀਆ  ‘ਚ ਪੰਜਾਬੀ ਨੌਜਵਾਨ ‘ਤੇ ਪਤਨੀ ਦੀ ਹੱਤਿਆ ਦੇ ਲੱਗੇ ਦੋਸ਼

Rajneet Kaur
2 Min Read

ਨਿਊਜ਼ ਡੈਸਕ: ਆਸਟ੍ਰੇਲੀਆ  ‘ਚ ਇਕ ਪੰਜਾਬੀ ਨੌਜਵਾਨ ਨੂੰ ਉਸਦੀ ਪਤਨੀ ਨੂੰ ਟਰੈਕਟਰ ਨੀਚੇ ਕੁਚਲਣ ਕਰਕੇ ਮੌਤ ਹੋਣ ਦਾ ਦੋਸ਼ ਲੱਗਿਆ ਹੈ। ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਲਗਭਗ 60 ਕਿਲੋਮੀਟਰ ਦੂਰੀ ’ਤੇ ਸਥਿਤ ਵੁਡਹਿੱਲ ਇਲਾਕੇ ‘ਚ  ਯਾਦਵਿੰਦਰ ਸਿੰਘ (44) ‘ਤੇ ਇਲਜ਼ਾਮ ਹੈ ਕਿ ਉਸਨੇ  ਆਪਣੀ ਪਤਨੀ  ਅਮਰਜੀਤ ਕੌਰ (41) ਨੂੰ ਮਾਰ ਦਿਤਾ। ਇਹ ਵੀ ਇਲਜ਼ਾਮ ਹਨ ਕਿ ਉਸ ਨੇ ਟਰੈਕਟਰ ਨਾਲ ਲਾਸ਼ ਨੂੰ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਹਾਦਸਾ ਹੈ। ਪੁਲਿਸ ਨੇ ਦਸਿਆ ਕੇ ਮਾਮਲੇ ਦੀ ਛਾਣਬੀਣ ਤੋਂ ਬਾਅਦ ਪਤੀ ਯਾਦਵਿੰਦਰ ਸਿੰਘ ਨੂੰ ਘਰੇਲੂ ਹਿੰਸਾ ਦੇ ਕਥਿਤ ਦੋਸ਼ਾਂ ‘ਚ ਗ੍ਰਿਫ਼ਤਾਰ ਕਰ ਕੇ ਅਦਾਲਤੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਡਿਟੈਕਟਿਵ ਇੰਸਪੈਕਟਰ ਕ੍ਰਿਸ ਨਾਈਟ ਨੇ ਮੀਡੀਆ ਨੂੰ ਦਸਿਆ, ‘ਉਸ (ਸਿੰਘ) ਨੇ ਦਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਐਂਬੂਲੈਂਸ ਚਾਲਕਾਂ ਨੇ ਉਸ ਨੂੰ ਕੁੱਝ ਸੀਮਤ ਸਵਾਲ ਪੁੱਛੇ ਸਨ।  ਦੋਵਾਂ ਦੇ ਫੋਨ ਜ਼ਬਤ ਕਰ ਲਏ ਹਨ। ਯਾਦਵਿੰਦਰ ਸਿੰਘ ਅਤੇ ਅਮਰਜੀਤ ਕੌਰ ਦੇ 2 ਬੱਚੇ ਹਨ ਅਤੇ ਉਹ 55 ਹੈਅਕਟੇਅਰ ਦੀ ਜਾਇਦਾਦ ਮਾਲਕ ਹਨ। ਮਾਂ ਦੀ ਮੌਤ ਦੇ ਸਮੇਂ ਬੱਚੇ ਘਰ ਨਹੀਂ ਸਨ । ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਯਾਦਵਿੰਦਰ ਸਿੰਘ ਇਕ ਟਰੱਕ ਡਰਾਈਵਰ ਹੈ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment