ਦੁਬਈ ‘ਚ ਦੁਰਘਟਨਾ ਦੌਰਾਨ ਇੱਕ ਭਾਰਤੀ ਦੀ ਮੌਤ!

TeamGlobalPunjab
1 Min Read

ਅਬੂਧਾਬੀ : ਵਿਦੇਸ਼ੀ ਧਰਤੀ ਤੋਂ ਹਰ ਦਿਨ ਕਿਸੇ ਦੁਰਘਟਨਾ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹਰ ਦਿਨ ਪੰਜਾਬੀ ਜਾਂ ਫਿਰ ਭਾਰਤੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਅੱਜ ਇੱਕ ਹੋਰ ਭਾਰਤੀ ਦੀ ਆਬੂਧਾਬੀ ਵਿੱਚ ਦੁਰਘਟਨਾ ਕਾਰਨ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ ਦੌਰਾਨ ਇੱਕ ਭਾਰਤੀ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ ਇੱਕ ਹੋਰ ਜ਼ਖਮੀ ਦੱਸਿਆ ਜਾ ਰਿਹਾ ਹੈ।

ਸਥਾਨਕ ਰਿਪੋਰਟਾਂ ਮੁਤਾਬਿਕ ਇਹ ਦੋਵੇਂ ਆਬੂ ਧਾਬੀ ਦੇ ਰਹਿਣ ਵਾਲੇ ਹਨ ਅਤੇ ਇਹ ਮੱਛੀ ਖਰੀਦਣ ਜਾ ਰਹੇ ਸਨ। ਇਸ ਦੌਰਾਨ ਮ੍ਰਿਤਕ ਦੀ ਪਹਿਚਾਣ ਮੁਹੰਮਦ ਸਵਾਦ ਦੇ ਰੂਪ ‘ਚ ਹੋਈ ਦੱਸੀ ਜਾ ਰਹੀ ਹੈ ਅਤੇ ਰਿਪੋਰਟਾਂ ਮੁਤਾਬਿਕ ਉਹ ਕੇਰਲਾ ਦੇ ਮੱਲਾਪੁਰਮ ਦਾ ਦੱਸਿਆ ਜਾ ਰਿਹਾ ਹੈ। ਦੁਬਈ ਪੁਲਿਸ ਮੁਤਾਬਿਕ ਇਹ ਦੁਰਘਟਨਾ ਸਵੇਰ 5 ਵੱਜ ਕੇ 27 ਮਿੰਟ ‘ਤੇ ਸ਼ੇਖ ਜ਼ਇਦ ਰੋਡ ‘ਤੇ ਵਾਪਰਿਆ। 

Share this Article
Leave a comment