ਕੈਨੇਡਾ ਸਪਾਊਸ ਵੀਜ਼ਾ ਨਿਯਮਾਂ ‘ਚ ਵੱਡੇ ਬਦਲਾਅ ਦੀ ਤਿਆਰੀ! ਪੰਜਾਬੀਆਂ ‘ਤੇ ਪਵੇਗਾ ਵੱਡਾ ਅਸਰ

Global Team
3 Min Read

ਓਟਾਵਾ : ਕੈਨੇਡਾ ਸਰਕਾਰ ਨੇ ਸਪਾਊਸ ਵੀਜ਼ਾ ਦੇ ਨਿਯਮ ਸਖ਼ਤ ਕਰਨ ਜਾ ਰਿਹਾ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ (IRCC) ਦੇ ਫਾਰਵਰਡ ਰੈਗੂਲੇਟਰੀ ਪਲਾਨ ਮੁਤਾਬਕ, ਹੁਣ ਕੈਨੇਡਾ ਆਉਣ ਵਾਲੇ ਸਪਾਊਸ ਲਈ IELTS ਟੈਸਟ ਪਾਸ ਕਰਨਾ ਲਾਜ਼ਮੀ ਹੋ ਜਾਵੇਗਾ। ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਓਪਨ ਵਰਕ ਪਰਮਿਟ ਵਿੱਚ ਹੁਣ ਸਿਰਫ਼ ਹਾਈ ਸਕਿਲਡ, ਮਾਸਟਰਜ਼ ਜਾਂ PhD ਕਰਨ ਵਾਲੇ ਵਿਦਿਆਰਥੀਆਂ ਦੇ ਜੀਵਨਸਾਥੀ ਨੂੰ ਹੀ ਓਪਨ ਪਰਮਿਟ ਮਿਲ ਸਕੇਗਾ।

ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਇਸ ਨਵੇਂ ਨਿਯਮ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ‘ਤੇ ਪਵੇਗਾ। ਪੰਜਾਬ ਦੇ ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, ਪੰਜਾਬ ਤੋਂ ਹਰ ਸਾਲ ਔਸਤਨ 35 ਹਜ਼ਾਰ ਸਪਾਊਸ ਵੀਜ਼ਾ ਅਪਲਾਈ ਹੁੰਦੇ ਹਨ। ਉੱਥੇ ਹੀ, ਇਸ ਵੇਲੇ ਲਗਭਗ 22 ਹਜ਼ਾਰ ਫਾਈਲਾਂ ਸਪਾਊਸ ਵੀਜ਼ਾ ਲਈ ਐਂਬੈਸੀ ਵਿੱਚ ਪ੍ਰੋਸੈਸਿੰਗ ਅਧੀਨ ਹਨ।

ਇਸ ਤੋਂ ਪਹਿਲਾ ਜੇਕਰ ਮੁੱਖ ਬੇਨਤੀਕਰਤਾ ਕੈਨੇਡਾ ਵਿੱਚ ਪੜ੍ਹ ਰਿਹਾ ਹੈ ਜਾਂ ਸਕਿਲਡ ਜੌਬ ਵਿੱਚ ਹੈ, ਤਾਂ ਉਸ ਦੇ ਪਾਰਟਨਰ ਨੂੰ ਭਾਰਤ ਤੋਂ ਵੀਜ਼ਾ ਅਪਲਾਈ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਭਾਸ਼ਾ ਸਰਟੀਫਿਕੇਟ ਨਹੀਂ ਦੇਣਾ ਪੈਂਦਾ ਸੀ। ਉਸ ਦਾ ਵੀਜ਼ਾ ਲੱਗ ਜਾਂਦਾ ਸੀ। ਇਸੇ ਕਾਰਨ ਕਰਕੇ, ਕੰਟਰੈਕਟ ਮੈਰਿਜ ਜਾਂ ਪੈਸੇ ਦੇ ਕੇ ਫਰਜ਼ੀ ਵਿਆਹ ਦੇ ਜ਼ਰੀਏ ਲੋਕ ਕੈਨੇਡਾ ਜਾ ਰਹੇ ਸਨ। ਹੁਣ ਇਹ ਟੈਸਟ ਉਸ ਪਾਰਟਨਰ ਨੂੰ ਦੇਣਾ ਹੋਵੇਗਾ ਜੋ ਭਾਰਤ ਤੋਂ ਵਰਕ ਪਰਮਿਟ ‘ਤੇ ਕੈਨੇਡਾ ਜਾਣ ਲਈ ਅਪਲਾਈ ਕਰ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਅਜੇ ਪ੍ਰਸਤਾਵ (ਮਤਾ) ਲਿਆਂਦਾ ਗਿਆ ਹੈ। ਆਈ.ਆਰ.ਸੀ.ਸੀ. (IRCC) ਇਸ ਪ੍ਰਸਤਾਵ ਨੂੰ ਰਸਮੀ ਤੌਰ ‘ਤੇ ਕੈਨੇਡਾ ਗਜ਼ਟ ਵਿੱਚ ਪ੍ਰੀ-ਪਬਲੀਕੇਸ਼ਨ ਲਈ ਭੇਜਣ ਦੀ ਤਿਆਰੀ ਵਿੱਚ ਹੈ। ਪ੍ਰਕਾਸ਼ਨ ਤੋਂ ਬਾਅਦ ਸੁਝਾਵਾਂ ਲਈ 30 ਦਿਨਾਂ ਦਾ ਸਮਾਂ ਮਿਲੇਗਾ।

ਇਸ ਦੇ ਦਸੰਬਰ 2026 ਜਾਂ ਜਨਵਰੀ 2027 ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਉਦੋਂ ਤੱਕ ਸਪਾਊਸ ਵੀਜ਼ਾ ਲਈ ਪੁਰਾਣੇ ਨਿਯਮਾਂ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ। ਇਸ (ਨਵੇਂ ਨਿਯਮ) ਤੋਂ ਬਾਅਦ ਹੀ ਅੰਗਰੇਜ਼ੀ ਟੈਸਟ ਲਾਜ਼ਮੀ ਹੋਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment