ਸਿੰਗਾਪੁਰ ‘ਚ ਮਹਿਲਾ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ 60 ਸਾਲਾ ਭਾਰਤੀ ਵਿਅਕਤੀ ਨੂੰ ਹੋਈ ਸਜ਼ਾ

TeamGlobalPunjab
2 Min Read

ਸਿੰਗਾਪੁਰ: ਸਿੰਗਾਪੁਰ ਵਿੱਚ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 60 ਸਾਲਾ ਇੱਕ ਵਿਅਕਤੀ ਨੂੰ 4 ਸਾਲ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜਾਣਕਾਰੀ ਅਨੁਸਾਰ ਡਿਲਿਵਰੀ ਵਾਹਨ ਚਾਲਕ ਕਾਨਨ ਸੁਕੁਮਾਰਨ 12 ਮਈ ਨੂੰ ਸ਼ਾਮ ਲਗਭਗ ਸਾਢੇ 7 ਵਜੇ ਵਾਹਨ ‘ਚ ਬੈਠਾ ਅਸ਼ਲੀਲ ਵੀਡੀਓ ਦੇਖ ਰਿਹਾ ਸੀ। ਇਸੇ ਦੌਰਾਨ ਇੱਕ 36 ਸਾਲਾ ਮਹਿਲਾ ਉੱਥੇ ਸੈਰ ਕਰ ਰਹੀ ਸੀ, ਜਿਸ ਨੂੰ ਉਸ ਨੇ ਜ਼ਬਰਦਸਤੀ ਫੜ ਲਿਆ ਅਤੇ ਉਸ ਨੂੰ ਝਾੜੀਆਂ ਵੱਲ ਲਿਜਾਣ ਦਾ ਯਤਨ ਕੀਤਾ, ਪਰ ਔਰਤ ਨੇ ਜਦੋਂ ਉਸ ਦਾ ਵਿਰੋਧ ਕੀਤਾ ਤਾਂ ਵਿਅਕਤੀ ਨੇ ਉਸ ‘ਤੇ ਮੁੱਕੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਡਿੱਗ ਗਈ ਤੇ ਉਸ ਨੂੰ ਸੱਟ ਲੱਗ ਗਈ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪੀੜਤਾ ਨੇ ਬਚਣ ਲਈ ਰੌਲਾ ਪਾਇਆ ਤਾਂ ਉਦੋਂ ਇਕ ਹੋਰ ਔਰਤ ਉਸ ਦੀ ਮਦਦ ਲਈ ਆ ਗਈ। ਇਸ ਵਿਚਕਾਰ ਦੋਸ਼ੀ ਆਪਣਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਬਾਅਦ ਵਿੱਚ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।

ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਔਰਤ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ 4 ਸਾਲ 3 ਮਹੀਨੇ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਉਸ ਨੂੰ ਇਸ ਅਪਰਾਧ ਲਈ ਕੋੜੇ ਮਾਰਨ ਦੀ ਸਜ਼ਾ ਨਹੀਂ ਦਿੱਤੀ ਗਈ, ਕਿਉਂਕਿ ਉਸ ਦੀ ਉਮਰ  50 ਸਾਲ ਤੋਂ ਵੱਧ ਹੈ।

- Advertisement -

Share this Article
Leave a comment