12 ਅਗਸਤ ਨੂੰ ਸਿਨੇਮਾ ਘਰਾਂ ‘ਚ ਪਵੇਗਾ “ਪੁਆੜਾ”, ਐਮੀ ਵਿਰਕ ਤੇ ਸੋਨਮ ਬਾਜਵਾ ਲੈ ਕੇ ਆ ਰਹੇ ਨੇ ਰੌਣਕਾਂ

TeamGlobalPunjab
2 Min Read

ਹੁਣ ਸਿਨਮਾ ਘਰਾਂ ‘ਚ ਰੌਣਕਾਂ ਪਰਤਣੀਆਂ ਸ਼ੁਰੂ ਹੋ ਗਈਆਂ ਹਨ।ਪੰਜਾਬੀ ਸਿਨੇਮਾ ਦਾ ਪਰਦੇ ‘ਤੇ ਛਾਉਣ ਤੇ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਸਮਾਂ ਆ ਗਿਆ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਪੁਆੜਾ’, ਜਿਸ ਦਾ ਮਤਲਬ ਹੈ ‘ਪੰਗਾ’, 17 ਮਹੀਨਿਆਂ ਬਾਅਦ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।

12 ਅਗਸਤ, 2021, ਜੋ ਕਿ ਸੁਤੰਤਰਤਾ ਦਿਵਸ ਵੀਕੈਂਡ ਵੀ ਹੁੰਦਾ ਹੈ, ਸਿਨੇਮਾ ਪ੍ਰੇਮੀਆਂ ਲਈ ਵਾਪਸ ਸਿਨੇਮਾਘਰਾਂ ਵਿੱਚ ਆਉਣ ਦਾ ਇੱਕ ਸਹੀ ਸਮਾਂ ਹੈ। “ਪੁਆੜਾ” ਸ਼ੁਰੂ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਸੀ ਪਰ ਮਹਾਂਮਾਰੀ ਦੇ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਫ਼ਿਲਮ ਦੇ ਟਰੇਲਰ ਤੇ ‘ਆਏ ਹਾਏ ਜੱਟੀਏ’ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ, ਜਿਸ ਨੂੰ ਆਨਲਾਈਨ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਆਉਣ ਵਾਲੇ ਕੁਝ ਦਿਨਾਂ ‘ਚ ਫ਼ਿਲਮ ਦੇ ਬਾਕੀ ਗੀਤਾਂ ਤੇ ਪੋਸਟਰਾਂ ਨੂੰ ਲਾਂਚ ਕਰਨ ਦੇ ਨਾਲ ਹੀ ਮੇਕਰਜ਼ ਆਪਣੀ ਕਾਸਟ ਨਾਲ ਫ਼ਿਲਮ ਦੀ ਮਾਰਕੀਟਿੰਗ ਕੈਂਪੇਨ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹਨ।12 ਅਗਸਤ ਨੂੰ ਹੀ ਬਾਲੀਵੁਡ   ਫ਼ਿਲਮ ‘ਸ਼ੇਰਸ਼ਾਹ’ ਤੇ 13 ਅਗਸਤ ਨੂੰ ‘ਭੁਜ ਦਾ ਪ੍ਰਾਈਡ ਆਫ ਇੰਡੀਆ’ ਵੀ ਰਿਲੀਜ਼ ਹੋਣਗੀਆਂ।ਪਰ ਇਹ ਫਿਲਮਾਂ OTT ‘ਤੇ ਰਿਲੀਜ਼ ਹੋਣਗੀਆਂ।

ਏ ਐਂਡ ਏ ਪਿਕਰਚਜ਼ ਤੇ ਬ੍ਰੈਟ ਫ਼ਿਲਮਜ਼ ਵਲੋਂ ਨਿਰਮਿਤ, ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ, ਰੁਪਿੰਦਰ ਚਹਿਲ ਵਲੋਂ ਨਿਰਦੇਸ਼ਿਤ, ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ, ਬਲਵਿੰਦਰ ਸਿੰਘ ਜੰਜੂਆ ਵਲੋਂ ਨਿਰਮਿਤ ‘ਪੁਆੜਾ’ 12 ਅਗਸਤ, 2021 ਨੂੰ ਦੁਨੀਆ ਭਰ ‘ਚ ਜ਼ੀ ਸਟੂਡੀਓਜ਼ ਵਲੋਂ ਰਿਲੀਜ਼ ਕੀਤੀ ਜਾਵੇਗੀ।

Share This Article
Leave a Comment