Home / North America / ਵਿਦੇਸ਼ਾਂ ‘ਚ ਜਾ ਕੇ ਵੱਸਣ ਦੇ ਨਾਲ-ਨਾਲ ਆਪਣੇ ਘਰ ਪੈਸਾ ਭੇਜਣ ਦੇ ਮਾਮਲੇ ‘ਚ ਇੱਕ ਨੰਬਰ ‘ਤੇ ਭਾਰਤੀ..
India to remain at top position in remittances

ਵਿਦੇਸ਼ਾਂ ‘ਚ ਜਾ ਕੇ ਵੱਸਣ ਦੇ ਨਾਲ-ਨਾਲ ਆਪਣੇ ਘਰ ਪੈਸਾ ਭੇਜਣ ਦੇ ਮਾਮਲੇ ‘ਚ ਇੱਕ ਨੰਬਰ ‘ਤੇ ਭਾਰਤੀ..

ਵਾਸ਼ਿੰਗਟਨ: ਦੁਨੀਆ ਭਰ ‘ਚ ਕੰਮ ਕਰ ਰਹੇ ਭਾਰਤੀ ਫਿਰ ਇੱਕ ਵਾਰ ਪੈਸੇ ਭੇਜਣ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਵਿਸ਼ਵ ਬੈਂਕ ਦੀ ਤਾਜ਼ਾ ਆਈ ਰਿਪੋਰਟ ਦੇ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਪੈਸਾ ਭਾਰਤ ਭੇਜ ਰਹੇ ਹਨ।
India to remain at top position in remittances
ਵੈਸੇ ਦੁਨੀਆ ਭਰ ‘ਚ ਕੰਮ ਕਰ ਰਹੇ ਭਾਰਤੀ ਕਰਮਚਾਰੀਆਂ ਦੀ ਗਿਣਤੀ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਸਿਰਫ ਪ੍ਰਵਾਸੀ ਭਾਰਤੀ ਤੇ ਇਮੀਗ੍ਰੇਸ਼ਨ ਜਾਂਚ ਲਈ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਹੀ ਕੀਤੀ ਜਾਂਦੀ ਹੈ।
India to remain at top position in remittances
ਉੱਥੇ ਹੀ ਵੱਡੀ ਗਿਣਤੀ ਵਿਚ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਵੀ ਵਿਦੇਸ਼ਾਂ ‘ਚ ਦਾਖਲ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਦਾ ਰਿਕਾਰਡ ਰੱਖਣਾ ਅਸੰਭਵ ਹੈ।ਰਿਪੋਰਟਾਂ ਮੁਤਾਬਕ ਸਾਲ 1990 ਤੋਂ ਹੀ ਭਾਰਤੀ ਕਾਮੇ ਪੈਸਾ ਭੇਜਣ ਦੇ ਮਾਮਲੇ ਵਿਚ ਹਮੇਸ਼ਾ ਸਿਖਰ ‘ਤੇ ਰਹੇ ਹਨ। ਇਸ ਸੂਚੀ ਵਿਚ ਦੂਜੇ ਸਥਾਨ ‘ਤੇ ਚੀਨ ਤੇ ਤੀਜੇ ਸਥਾਨ ‘ਤੇ ਮੈਕਸੀਕੋ ਹੈ।
India to remain at top position in remittances

ਇਨ੍ਹਾਂ ਦੇਸ਼ਾਂ ‘ਚ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤੀਆਂ ਦੀ ਗਿਣਤੀ

ਦੇਸ਼                                                  ਪ੍ਰਵਾਸੀ ਭਾਰਤੀਆਂ ਦੀ ਗਿਣਤੀ
ਅਮਰੀਕਾ                                           46 ਲੱਖ
ਯੂ.ਏ.ਈ                                               31 ਲੱਖ
ਮਲੇਸ਼ੀਆ                                            29 ਲੱਖ
ਸਾਊਦੀ ਅਰਬ 2                                  8 ਲੱਖ
ਮਿਆਂਮਾਰ                                           20 ਲੱਖ

 

 

Check Also

ਨਿਊਜ਼ੀਲੈਂਡ ਦੇ ਗੁਰੂਘਰ ‘ਚ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਹੋਈ ਸਜ਼ਾ..

ਆਕਲੈਂਡ: ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸੱਜਣ ਸਿੰਘ ਨੂੰ ਗੁਰੂਘਰ ਅੰਦਰ ਬੱਚੀ ਦਾ ਸਰੀਰਕ ਸ਼ੋਸ਼ਣ …

Leave a Reply

Your email address will not be published. Required fields are marked *