ਕੈਨੇਡਾ ‘ਚ 20-22 ਸਾਲ ਦੇ ਪੰਜਾਬੀ ਨੌਜਵਾਨਾਂ ਦਾ ਸ਼ਰਮਨਾਕ ਕਾਰਾ; ਚਲਾ ਰਹੇ ਸੀ ਵੱਡਾ ਨੈੱਟਵਰਕ, 3 ਆਏ ਅੜਿੱਕੇ

Prabhjot Kaur
2 Min Read

ਐਡਮਿੰਟਨ : ਕੈਨੇਡਾ ਐਡਮਿੰਟਨ ਤੋਂ ਨੌਜਵਾਨਾਂ ਨੇ ਮੁੜ ਪੰਜਾਬੀਆਂ ਦਾ ਸਿਰ ਨੀਵਾਂ ਕਰਨ ਵਾਲੀ ਹਰਕਤ ਕੀਤੀ ਹੈ। ਜਾਣਕਾਰੀ ਮੁਤਾਬਕ ਐਡਮਿੰਟਨ ਪੁਲਿਸ ਨੇ 20-22 ਦੇ ਤਿੰਨ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਜਦਕਿ ਚੌਥਾ ਫਰਾਰ ਦੱਸਿਆ ਜਾ ਰਹੀ ਹੈ।

ਐਡਮਿੰਟਨ ਪੁਲਿਸ ਨੇ ਦੱਸਿਆ ਕਿ ਤਕਰੀਬਨ ਢਾਈ ਲੱਖ ਡਾਲਰ ਦਾ ਨਸ਼ਾ ਬਰਾਮਦ ਕਰਦਿਆਂ 22 ਸਾਲ ਦੇ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪ੍ਰਭਜੋਤ ਸਿੰਘ ਅਟਵਾਲ ਅਤੇ 20 ਸਾਲ ਦੇ ਹਰਮਨ ਸੰਧੂ ਵਿਰੁੱਧ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ ਜਦਕਿ 36 ਸਾਲ ਦਾ ਜੌਹਨਪ੍ਰੀਤ ਸਿੰਘ ਕੰਗ ਫਰਾਰ ਹੈ।

ਪੁਲਿਸ ਮੁਤਾਬਕ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਨਵੰਬਰ 2023 ਵਿਚ ਪੜਤਾਲ ਆਰੰਭੀ ਗਈ। ਇਸ ਦੌਰਾਨ ਸ਼ੱਕੀਆਂ ਦੀ ਪਛਾਣ ਕਰਦਿਆਂ ਕਈ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਜਾਂਚਕਰਤਾਵਾਂ ਨੇ 1 ਲੱਖ 76 ਹਜ਼ਾਰ ਡਾਲਰ ਮੁੱਲ ਦੀ ਦੋ ਕਿਲੋ ਤੋਂ ਵੱਧ ਕੋਕੀਨ, 27,500 ਡਾਲਰ ਮੁੱਲ ਦੀ 450 ਗ੍ਰਾਮ ਮੇਥਮਫੈਟਾਮਿਨ ਅਤੇ 13 ਹਜ਼ਾਰ ਡਾਲਰ ਮੁੱਲ ਦੀ 85 ਗ੍ਰਾਮ ਫੈਂਟਾਨਿਲ ਤੋਂ ਇਲਾਵਾ ਸਾਢੇ ਪੰਜ ਹਜ਼ਾਰ ਡਾਲਰ ਮੁੱਲ ਦੀ 65 ਗ੍ਰਾਮ ਕਰੈਕ ਕੋਕੀਨ ਅਤੇ ਇਕ ਹਜ਼ਾਰ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਪੰਜ ਹਜ਼ਾਰ ਡਾਲਰ ਬਣਦੀ ਹੈ। ਪੁਲਸ ਵੱਲੋਂ ਨੌਜਵਾਨਾਂ ਖਿਲਾਫ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment