ਪੈਟਰੋਲ-ਡੀਜ਼ਲ ਤੋਂ ਬਾਅਦ ਵਧੀਆਂ CNG-PNG ਦੀਆਂ ਕੀਮਤਾਂ

TeamGlobalPunjab
2 Min Read

ਨਵੀਂ ਦਿੱਲੀ- ਦੇਸ਼ ‘ਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ। ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਹੁਣ CNG ਅਤੇ PNG ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਬੁੱਧਵਾਰ ਦੇਰ ਰਾਤ CNG (ਕੰਪਰੈਸਡ ਨੈਚੁਰਲ ਗੈਸ) ਅਤੇ PNG (ਪਾਈਪਡ ਨੈਚੁਰਲ ਗੈਸ) ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ। ਸੀਐਨਜੀ ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ PNG ਦੀ ਕੀਮਤ ‘ਚ 1 ਰੁਪਏ ਪ੍ਰਤੀ SCM ਦਾ ਵਾਧਾ ਕੀਤਾ ਗਿਆ ਹੈ।

ਆਈਜੀਐਲ ਨੇ ਗਾਹਕਾਂ ਨੂੰ ਸੰਦੇਸ਼ ਭੇਜ ਕੇ ਇਸ ਬਾਰੇ ਜਾਣਕਾਰੀ ਦਿੱਤੀ। ਗਾਹਕਾਂ ਨੂੰ ਭੇਜੇ ਗਏ ਸੰਦੇਸ਼ ਦੇ ਅਨੁਸਾਰ, 24 ਮਾਰਚ ਤੋਂ, ਗੌਤਮ ਬੁੱਧ ਨਗਰ ਅਤੇ ਨੋਇਡਾ ਵਿੱਚ ਪੀਐਨਜੀ ਦੀ ਕੀਮਤ 35.86/ਐਸਸੀਐਮ ਹੋਵੇਗੀ। ਇਸ ਦੇ ਨਾਲ ਹੀ, ਦਿੱਲੀ ਦੇ ਗਾਹਕਾਂ ਲਈ, ਇਹ ਦਰ 36.61/SCM ਤੋਂ ਵਧ ਕੇ 37.61/SCM ਹੋ ਜਾਵੇਗੀ।

ਇਸ ਤੋਂ ਇਲਾਵਾ ਦਿੱਲੀ ‘ਚ ਹੁਣ ਲੋਕਾਂ ਨੂੰ ਸੀਐਨਜੀ ਗੈਸ ਲਈ ਵੱਧ ਕੀਮਤ ਚੁਕਾਉਣੀ ਪਵੇਗੀ। ਦਿੱਲੀ ‘ਚ ਵੀਰਵਾਰ ਤੋਂ 59.01 ਰੁਪਏ ਦੀ ਬਜਾਏ ਹੁਣ ਲੋਕਾਂ ਨੂੰ 59.51 ਰੁਪਏ ਦੇਣੇ ਹੋਣਗੇ। ਸਰਕਾਰੀ ਤੇਲ ਕੰਪਨੀਆਂ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਲਗਾਤਾਰ ਦੋ ਦਿਨ ਕੀਮਤਾਂ ਵਧਾਉਣ ਤੋਂ ਬਾਅਦ ਅੱਜ ਰਾਹਤ ਦਿੱਤੀ ਅਤੇ ਕੀਮਤਾਂ ਸਥਿਰ ਰਹੀਆਂ।

ਸਰਕਾਰੀ ਤੇਲ ਕੰਪਨੀਆਂ ਨੇ ਇਸ ਤੋਂ ਪਹਿਲਾਂ ਲਗਾਤਾਰ ਦੋ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਤੋਂ ਵੱਧ ਦਾ ਵਾਧਾ ਕੀਤਾ ਸੀ। ਇਨ੍ਹਾਂ ਦੋ ਦਿਨਾਂ ‘ਚ ਜ਼ਿਆਦਾਤਰ ਸ਼ਹਿਰਾਂ ‘ਚ ਪੈਟਰੋਲ 1.60 ਰੁਪਏ ਮਹਿੰਗਾ ਹੋ ਗਿਆ ਹੈ। ਦਰਅਸਲ, ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨ ਲਈ ਕੰਪਨੀਆਂ ਨੇ ਤੇਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment