ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਅਰਥਵਿਵਸਥਾ ਫਰਾਂਸ-ਬ੍ਰਿਟੇਨ ਦੀ ਅਰਥਵਿਵਸਥਾ ਨੂੰ ਪਛਾੜ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਅਮਰੀਕੀ ਰਿਸਰਚ ਇੰਸਟੀਚਿਊਟ ਵਿਸ਼ਵ ਪਾਪੁਲੇਸ਼ਨ ਰਿਵਿਊ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ 2.94 ਲੱਖ ਕਰੋੜ (ਟ੍ਰਿਲੀਅਨ) ਡਾਲਰ ਦੀ ਆਰਥਿਕਤਾ ਨਾਲ ਭਾਰਤ ਨੇ ਇਹ ਸਥਾਨ ਹਾਸਲ ਕੀਤਾ ਹੈ।

ਇਸ ਮਾਮਲੇ ‘ਚ ਸਾਲ 2019 ‘ਚ ਭਾਰਤ ਨੇ ਬ੍ਰਿਟੇਨ ਤੇ ਫਰਾਂਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉੱਥੇ ਹੀ ਬ੍ਰਿਟੇਨ ਦੀ ਅਰਥਵਿਵਸਥਾ ਦਾ ਆਕਾਰ 2.83 ਟ੍ਰਿਲੀਅਨ ਡਾਲਰ ਹੈ ਜਦਕਿ ਫਰਾਂਸ ਦਾ 2.7 ਟ੍ਰਿਲੀਅਨ ਡਾਲਰ ਹੈ। ਪੀਪੀਪੀ (ਖਰੀਦ ਸ਼ਕਤੀ ਸਮਾਨਤਾ) ਦੇ ਆਧਾਰ ‘ਤੇ ਭਾਰਤ ਦਾ ਜੀਡੀਪੀ 10.51 ਟ੍ਰਿਲੀਅਨ ਡਾਲਰ ਹੈ ਜੋ ਕਿ ਜਾਪਾਨ ਤੇ ਜਰਮਨੀ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਵਧੇਰੇ ਆਬਾਦੀ ਕਾਰਨ ਭਾਰਤ ‘ਚ ਪ੍ਰਤੀ ਵਿਅਕਤੀ ਜੀਡੀਪੀ 2,170 ਹੈ।

ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੀ ਪ੍ਰਤੀ ਵਿਅਕਤੀ ਜੀਡੀਪੀ, 62,794 ਹੈ। ਰਿਪੋਰਟ ‘ਚ ਭਾਰਤ ਦੀ ਜੀਡੀਪੀ ਵਿਕਾਸ ਦਰ ਲਗਾਤਾਰ ਤੀਸਰੀ ਤਿਮਾਹੀ ਵੀ ਕਮਜ਼ੋਰ ਰਹਿ ਸਕਦੀ ਹੈ। ਇਹ ਵਿਕਾਸ ਦਰ 7.5 ਪ੍ਰਤੀਸ਼ਤ ਤੋਂ 5 ਪ੍ਰਤੀਸ਼ਤ ਤੱਕ ਆ ਸਕਦੀ ਹੈ।

ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਸਰਵਿਸ ਨੇ ਸਾਲ 2020 ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਵਾਧੇ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਮੂਡੀਜ਼ ਨੇ ਇਸ ਅਨੁਮਾਨ ਨੂੰ 6.6 ਪ੍ਰਤੀਸ਼ਤ ਤੋਂ ਘਟਾ ਕੇ 5.4 ਪ੍ਰਤੀਸ਼ਤ ਕਰ ਦਿੱਤਾ ਹੈ. ਇਸਦੇ ਨਾਲ, ਮੂਡੀਜ਼ ਨੇ ਵੀ 2021 ਵਿੱਚ ਜੀਡੀਪੀ ਵਿਕਾਸ ਦਰ ਨੂੰ 6.7% ਤੋਂ ਘਟਾਕੇ 5.8% ਕਰ ਦਿੱਤਾ ਹੈ।

- Advertisement -

Share this Article
Leave a comment