ਮੋਹਾਲੀ ਕੋਰਟ ਨੇ ਮਜੀਠੀਆ ਦੀ ‘Regular Bail’ ਦੀ ਅਰਜ਼ੀ ਕੀਤੀ ਖਾਰਜ

TeamGlobalPunjab
1 Min Read

ਚੰਡੀਗੜ੍ਹ – ਮੋਹਾਲੀ ਕੋਰਟ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਕੇਸ ਵਿੱਚ ‘Regular Bail’ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

ਹੁਣ ਮਜੀਠੀਆ  ਸੋਮਵਾਰ ਨੂੰ ਹਾਈ ਕੋਰਟ ਵਿੱਚ  ਜ਼ਮਾਨਤ ਦੀ ਅਰਜ਼ੀ  ਦਾਖ਼ਲ ਕਰਨਗੇ। ਮਾਮਲੇ ਵਿਚ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ  ਮਜੀਠੀਆ ਨੇ ਵੀਰਵਾਰ ਨੂੰ  ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ  ਮੋਹਾਲੀ ਦੀ ਅਦਾਲਤ ਵਿੱਚ  ਆਤਮ ਸਮਰਪਣ ਕੀਤਾ ਸੀ। ਇਸਦੇ ਨਾਲ ਹੀ ਅਦਾਲਤ ਵਿੱਚ  ਰੈਗੂਲਰ ਜ਼ਮਾਨਤ  ਇੰਗਲੈਂਡ ਦੀ ਅਰਜ਼ੀ ਵੀ ਦਾਖ਼ਲ ਕਰ ਦਿੱਤੀ ਸੀ।

ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਮੋਹਾਲੀ ਕੋਰਟ ਨੇ ਬਿਕਰਮ ਮਜੀਠੀਆ ਦੀ ਰੈਗੂਲਰ ਬੇਲ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਹੈl ਕਲੇਰ ਨੇ ਕਿਹਾ ਕਿ ਇਹ ਪਰਚਾ ਝੂਠਾ ਹੈ ਤੇ ਸਿਆਸੀ ਬਦਲਾਖੋਰੀ ਦੇ ਤਹਿਤ  ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਸਵਾਲਾਂ ਦੇ ਘੇਰੇ ‘ਚ ਹੈ। ਤਿੰਨ ਡੀਜੀਪੀ ਬਦਲੇ ਗਏ ਤਿੰਨ ਐਡਵੋਕੇਟ ਜਨਰਲ ਪੱਛੇ ਪਏ  ਤੇ 10 ਦਿਨ ਪਹਿਲਾਂ ਲੱਗੇ ਡੀਜੀਪੀ ਨੇ ਕੇਸ ਦਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਸਖ਼ਤ ਧਾਰਾਵਾਂ ਲੱਗੀਆਂ ਹੋਣ ਦੇ ਕਾਰਨ ਨਿਚਲੀ ਅਦਾਲਤ ਵਿੱਚੋਂ ਬੇਲ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ  ਤੇ ਇਸ ਲਈ ਹੁਣ  ਹਾਈ ਕੋਰਟ ਵਿੱਚ ਬੇਲ ਲਈ ਅਰਜ਼ੀ ਲਾਈ ਜਾਵੇਗੀ।

Share this Article
Leave a comment