ਨਿਊਯਾਰਕ: ਡੋਰਬੈਲ ਪਰੈਂਕ ਕਾਰਨ ਗੁੱਸੇ ‘ਚ ਭਾਰਤੀ ਮੂਲ ਦੇ ਵਿਅਕਤੀ ਨੇ 2020 ਵਿੱਚ 3 ਨਾਬਾਲਗਾਂ ਦਾ ਕਤਲ ਕਰ ਦਿਤਾ ਸੀ। ਜਿਸ ਤੋਂ ਬਾਅਦ ਹੁਣ 45 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦੇਈਏ ਕਿ ਦੋਸ਼ੀ ਵਿਅਕਤੀ ਨੇ ਜਾਣਬੁੱਝ ਕੇ ਆਪਣੀ ਕਾਰ ਨੂੰ ਇਕ ਵਾਹਨ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ 16 ਸਾਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਤਿੰਨ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਸਨ। ਇਨ੍ਹਾਂ ਕਿਸ਼ੋਰਾਂ ਨੇ 2020 ‘ਚ ‘ਡੋਰ ਬੈੱਲ’ ਵਜਾ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ। ਕੈਲੀਫੋਰਨੀਆ ਦੇ ਅਨੁਰਾਗ ਚੰਦਰਾ ਨੂੰ ਅਪ੍ਰੈਲ ਵਿਚ ਕਤਲ ਦੇ ਤਿੰਨ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਤੋਂ 14 ਜੁਲਾਈ ਨੂੰ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਚੰਦਰਾ ਨੇ ਜਾਣਬੁੱਝ ਕੇ ਉਸ ਦੀ ਕਾਰ ਨੂੰ ਕਿਸ਼ੋਰ ਦੇ ਵਾਹਨ ਨਾਲ ਟਕਰਾਇਆ ਸੀ। ਇਹ ਘਾਤਕ ਹਾਦਸਾ 19 ਜਨਵਰੀ, 2020 ਦੀ ਰਾਤ ਨੂੰ ਟੈਮੇਸਕਲ ਕੈਨਿਯਨ ਰੋਡ ‘ਤੇ ਵਾਪਰਿਆ। ਪੀੜਤਾਂ ਦੀ ਪਛਾਣ ਕੋਰੋਨਾ ਦੇ ਡਰੇਕ ਰੁਇਜ਼ ਅਤੇ ਡੇਨੀਅਲ ਹਾਕਿੰਸ ਅਤੇ ਰਿਵਰਸਾਈਡ ਦੇ ਜੈਕਬ ਇਵੇਸਕੂ ਵਜੋਂ ਹੋਈ ਹੈ।ਟੋਇਟਾ ਪ੍ਰੀਅਸ ਦਾ 18 ਸਾਲਾ ਡਰਾਈਵਰ ਅਤੇ ਦੋ ਹੋਰ ਲੜਕੇ, ਜਿਨ੍ਹਾਂ ਦੀ ਉਮਰ 13 ਅਤੇ 14 ਸਾਲ ਹੈ, ਜ਼ਖਮੀ ਹੋ ਗਏ ਪਰ ਉਹ ਬਚ ਗਏ।ਅਨੁਰਾਗ ਨੇ ਡੋਰਬੈਲ ਪਰੈਂਕ ਕਰਨ ਵਾਲੇ ਮੁੰਡਿਆ ਦੀ ਕਾਰ ਦਾ ਪਿਛਾ ਕੀਤਾ ਅਤੇ ਆਪਣੀ ਕਾਰਨ ਨਾਲ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ ਸੀ।ਜਿਸ ਕਾਰਨ ਉਨ੍ਹਾਂ ਦੀ ਕਾਰ ਦਰਖਤ ਨਾਲ ਜਾ ਟਕਰਾਈ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.