ਚੀਨ: ਜਨਵਰੀ ਤੋਂ ਬਾਅਦ ਪਹਿਲੀ ਵਾਰ 24 ਘੰਟੇ ‘ਚ ਮੌਤ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ

TeamGlobalPunjab
1 Min Read

ਬੀਜਿੰਗ: ਚੀਨ ‘ਚ ਪਹਿਲੀ ਵਾਰ ਕੋਰੋਨਾ ਵਾਇਰਸ ਨਾਲ ਮੌਤ ਦਾ ਇਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਦੇ 39 ਨਵੇਂ ਮਾਮਲੇ ਜਦਕਿ ਸ਼ਨੀਵਾਰ ਨੂੰ 30 ਮਾਮਲੇ ਸਾਹਮਣੇ ਆਏ ਸਨ।

ਕੋਰੋਨਾ ਫੈਲਣ ਕਾਰਨ ਚੀਨ ਨੇ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰ ਰੱਖੀਆਂ ਹਨ। ਪਹਿਲੀ ਅਪ੍ਰੈਲ ਤੋਂ ਵਿਦੇਸ਼ ਤੋਂ ਆਉਣ ਵਾਲੇ ਹਰ ਆਦਮੀ ਦੀ ਜਾਂਚ ਹੋ ਰਹੀ ਹੈ। ਕੋਰੋਨਾ ਦੇ ਲੱਛਣ ਵਾਲੇ ਜੋ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ‘ਚੋਂ 38 ਐਤਵਾਰ ਨੂੰ ਵਿਦੇਸ਼ ਤੋਂ ਵਾਪਸ ਪਰਤੇ ਲੋਕ ਹਨ। ਜਦਕਿ ਸ਼ਨੀਵਾਰ ਨੂੰ ਇਸ ਤਰ੍ਹਾਂ ਦੇ 25 ਮਾਮਲੇ ਸਾਹਮਣੇ ਆਏ ਸੀ।

ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਸੋਮਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਤੋਂ ਲੈ ਕੇ ਹੁਣ ਤਕ ਇਸ ਮਹਾਮਾਰੀ ਕਾਰਨ 3,331 ਲੋਕਾਂ ਦੀ ਜਾਨ ਗਈ ਤੇ ਐਤਵਾਰ ਤਕ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 81,708 ਹੋ ਗਈ ਹੈ।

ਉਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 700 ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ। ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 4200 ਤੋਂ ਪਾਰ ਪਹੁੰਚ ਗਈ ਹੈ। ਜਦਕਿ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 300 ਦੇ ਲਗਭਗ ਮਰੀਜ ਠੀਕ ਹੋ ਚੁੱਕੇ ਹਨ ।

- Advertisement -

Share this Article
Leave a comment