ਚੰਡੀਗੜ੍ਹ:ਪੰਜਾਬ ’ਚ ਲੂ ਤੇ ਜ਼ਬਰਦਸਤ ਗਰਮੀ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਲੁਧਿਆਣਾ, ਪਟਿਆਲਾ, ਬਠਿੰਡਾ, ਚੰਡੀਗੜ੍ਹ ਤੇ ਅੰਮ੍ਰਿਤਸਰ ਲੂ ਦੀ ਚਪੇਟ ’ਚ ਰਹੇ। ਜਦਕਿ ਪਠਾਨਕੋਟ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਸੱਤ ਡਿਗਰੀ ਵੱਧ ਰਿਹਾ। ਓਧਰ ਲੁਧਿਆਣਾ ’ਚ ਦਿਨ ਦੇ ਤਾਪਮਾਨ 46.8 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। 1958 ਤੋਂ ਬਾਅਦ ਪਹਿਲੀ ਵਾਰ ਏਨਾ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ ਛੇ ਡਿਗਰੀ ਵੱਧ ਰਿਹਾ। ਸਾਲ 2011 ਤੋਂ 2023 ਦੌਰਾਨ ਕਦੀ ਵੀ ਜੂਨ ’ਚ ਦਿਨ ਦਾ ਤਾਪਮਾਨ ਏਨਾ ਦਰਜ ਨਹੀਂ ਕੀਤਾ ਗਿਆ। 1958 ’ਚ 17 ਜੂਨ ਨੂੰ ਲੁਧਿਆਣਾ ਦਾ ਤਾਪਮਾਨ 47.9 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਹੈ।
ਪੰਜਾਬ ਖੇਤਾਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਵਿਭਾਗ ਵੱਲੋਂ ਮੰਗਲਵਾਰ ਲਈ ਆਰੇਜ਼ ਅਲਰਟ ਜਾਰੀ ਕੀਤਾ ਗਿਆ ਹੈ ਜੋ 14 ਜੂਨ ਤੱਕ ਜਾਰੀ ਰਹੇਗਾ। 15 ਜੂਨ ਨੂੰ ਲੂ ’ਚ ਥੋੜ੍ਹੀ ਕਮੀ ਦਰਜ ਕੀਤੀ ਜਾਵੇਗੀ। ਫਿਲਹਾਲ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ 2022 ਵਿੱਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜੂਨ ਮਹੀਨੇ ਵਿੱਚ ਇੰਨਾ ਗਰਮ ਰਿਕਾਰਡ ਰਿਹਾ ਹੈ। ਮਈ ‘ਚ ਤਾਪਮਾਨ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਮਹੀਨੇ ਜੂਨ ‘ਚ ਵੀ ਤਾਪਮਾਨ ਦੇ ਨਵੇਂ ਰਿਕਾਰਡ ਟੁੱਟ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।