ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲਣ ਦਾ ਸਵਾਲ ਹੀ ਨਹੀਂ: ਕੈਪਟਨ

TeamGlobalPunjab
1 Min Read

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲਣ ਦਾ ਸਵਾਲ ਹੀ ਨਹੀਂ: ਕੈਪਟਨ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਫੀਸ ਵਸੂਲਣ ਦੀ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦੇ ਸਾਫ ਕੀਤਾ ਹੈ ਕਿ ਸੇਵਾ ਕੇਂਦਰਾਂ ਵੱਲੋਂ ਸ਼ਰਧਾਲੂਆਂ ਤੋਂ ਕੋਈ ਪੈਸਾ ਨਹੀਂ ਵਸੂਲਿਆ ਜਾ ਰਿਹਾ ਹੈ। ਜੇਕਰ ਕੋਈ ਫੀਸ ਦੇਣ ਨੂੰ ਕਹਿੰਦਾ ਹੈ ਤਾਂ ਉਸਦੀ ਸ਼ਿਕਾਇਤ ਸਿੱਧੇ ਉਨ੍ਹਾਂ ਦੇ ਦਫਤਰ ਨੂੰ ਕੀਤੀ ਜਾਵੇ।ਅਪਲਾਈ ਕਰਨ ਦੀ ਪਰਿਕ੍ਰੀਆ ਪੂਰੀ ਤਰ੍ਹਾਂ ਮੁਫਤ ਹੈ।

ਉਨ੍ਹਾਂ ਨੇ ਤਾਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਕਾਰ ਵੱਲੋਂ ਵੀਹ ਡਾਲਰ ਦੀ ਫੀਸ ਵਸੂਲਣ ਦਾ ਵੀ ਵਿਰੋਧ ਕੀਤਾ ਹੈ। ਭਾਰਤ ਕਿਸੇ ਵੀ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਪਾਕਿ ਸਣੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਲੈਂਦਾ ।

ਸੇਵਾ ਕੇਂਦਰਾਂ ਨੂੰ ਦਰਸ਼ਨ ਕਰਨ ਦੇ ਇੱਛੁਕ ਲੋਕਾਂ ਦੀ ਆਸਾਨੀ ਤੇ ਆਨਲਾਈਨ ਆਵੇਦਨ ਦੀ ਪ੍ਰਕਿਰਿਆ ਦੇ ਸਬੰਧ ‘ਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਕੋਈ ਵੀ ਫੀਸ ਸ਼ਾਮਲ ਨਹੀਂ ਸੀ ਇਸ ਦੀ ਉਲੰਘਣਾ ਕਰਨ ਵਾਲਿਆਂ ਦਾ ਉਹ ਗੰਭੀਰਤਾ ਨਾਲ ਨੋਟਿਸ ਲੈਣਗੇ ।

- Advertisement -

Share this Article
Leave a comment