ਤਾਜ ਮਹਿਲ ਦਾ ਨਾਮ ਬਦਲਣ ਦੀ ਉੱਠੀ ਮੰਗ

Prabhjot Kaur
2 Min Read

ਆਗਰਾ: ਆਗਰਾ ਵਿੱਚ ਇੱਕ ਵਾਰ ਫਿਰ ਤਾਜ ਮਹਿਲ ਦਾ ਨਾਮ ਬਦਲਣ ਦੀ ਮੰਗ ਉੱਠ ਰਹੀ ਹੈ। ਭਾਜਪਾ ਕੌਂਸਲਰ ਸ਼ੋਭਾਰਾਮ ਰਾਠੌਰ ਨੇ ਤਾਜ ਮਹਿਲ ਦਾ ਨਾਮ ਬਦਲ ਕੇ ਤੇਜੋ ਮਹਾਲਯ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਹ ਮਤਾ ਅੱਜ ਸਦਨ ‘ਚ ਰੱਖੇ ਜਾਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਇਸ ‘ਤੇ ਚਰਚਾ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਤਾਜਗੰਜ ਦੇ ਭਾਜਪਾ ਕੌਂਸਲਰ ਸ਼ੋਭਾਰਾਮ ਰਾਠੌਰ ਦੁਪਹਿਰ ਲਗਭਗ 3 ਵਜੇ ਨਗਰ ਨਿਗਮ ਸਦਨ ਦੇ ਸੈਸ਼ਨ ‘ਚ ਇਹ ਪ੍ਰਸਤਾਵ ਪੇਸ਼ ਕਰਨ ਜਾ ਰਹੇ ਹਨ। ਇਸ ਸਬੰਧੀ ਕੌਂਸਲਰ ਸ਼ੋਭਾਰਾਮ ਰਾਠੌਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਸਤਾਵ ਨੰਬਰ 4(7) ਵਿੱਚ ਕਈ ਤੱਥ ਇਕੱਠੇ ਕੀਤੇ ਹਨ। ਉਨ੍ਹਾਂ ਤੱਥਾਂ ਦੇ ਆਧਾਰ ‘ਤੇ ਹੀ ਤਾਜ ਮਹਿਲ ਦਾ ਨਾਮ ਬਦਲ ਕੇ ਤੇਜੋ ਜਕਰਨ ਦਾ ਪ੍ਰਸਤਾਵ ਨਗਰ ਨਿਗਮ ਦੇ ਸਦਨ ‘ਚ ਰੱਖਿਆ ਜਾਵੇਗਾ।

ਭਾਜਪਾ ਕੌਂਸਲਰ ਨੇ ਨਗਰ ਨਿਗਮ ਨੂੰ ਨਾਮ ਬਦਲਣ ਦੀ ਦਲੀਲ ਦਿੰਦਿਆਂ ਕਿਹਾ ਕਿ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਲਗਭਗ 80 ਸੜਕਾਂ ਅਤੇ ਚੌਰਾਹਿਆਂ ਦੇ ਨਾਮ ਬਦਲੇ ਗਏ ਹਨ। ਤਾਜ ਮਹਿਲ ਦਾ ਨਾਮ ਬਦਲਣ ਦੀ ਮੰਗ ਵੀ ਲੰਬੇ ਸਮੇਂ ਤੋਂ ਉੱਠ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਤਾਜ ਮਹਿਲ ਦਾ ਨਾਮ ਬਦਲ ਕੇ ਤੇਜੋ ਮਹਾਲਯ ਕੀਤਾ ਜਾਵੇ। ਇਸ ਦੇ ਲਈ ਉਹ ਖੁਦ ਇਕੱਠੇ ਕੀਤੇ ਇਤਿਹਾਸਕ ਤੱਥਾਂ ਨੂੰ ਸਦਨ ‘ਚ ਪੇਸ਼ ਕਰਨਗੇ ਅਤੇ ਤਾਜ ਮਹਿਲ ਦਾ ਨਾਮ ਬਦਲਣ ਲਈ ਸਦਨ ਤੋਂ ਸਮਰਥਨ ਹਾਸਲ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment