ਚੰਡੀਗੜ੍ਹ : ਹਰ ਦਿਨ ਨਵੇਂ ਤੋਂ ਨਵੇਂ ਵਿਵਾਦ ‘ਚ ਘਿਰੇ ਰਹਿਣ ਐਲੀ ਮਾਂਗਟ ਨੂੰ ਇੱਕ ਵਾਰ ਫਿਰ ਥੋੜੀ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਿਕ ਐਲੀ ਮਾਂਗਟ ਨੂੰ ਹਵਾਈ ਫਾਇਰ ਵਾਲੇ ਕੇਸ ਵਿੱਚ 27 ਨਵੰਬਰ ਤੱਕ ਦੀ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਐਲੀ ਦੀ ਸੋਸ਼ਲ ਮੀਡੀਆ ‘ਤੇ ਇੱਕ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਹ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਸਨ। ਇਹ ਵੀਡੀਓ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਦੱਸੀ ਜਾ ਰਹੀ ਸੀ, ਜਿਥੇ ਉਹ ਆਪਣੇ ਦੋਸਤ ਭੁਪਿੰਦਰ ਦਾ ਜਨਮਦਿਨ ਮਨਾ ਰਹੇ ਸਨ।
ਮਾਂਗਟ ਨੇ ਆਪਣੇ ਦੋਸਤ ਦੇ ਪਿਤਾ ਦੀ ਗੁਰਵੰਤ ਦੀ ਲਾਇਸੈਂਸੀ ਬੰਦੂਕ ਲੈ ਲਈ ਅਤੇ ਹਵਾ ਵਿਚ ਫਾਇਰ ਕੀਤੇ। ਇਸ ਮਾਮਲੇ ‘ਚ ਐਲੀ ਮਾਂਗਟ, ਉਨ੍ਹਾਂ ਦੇ ਦੋਸਤ ਭੁਪਿੰਦਰ ਸਿੰਘ (30), ਦੋਸਤ ਦੇ ਪਿਤਾ ਗੁਰਵੰਤ ਸਿੰਘ (58) ਤੇ ਇੱਕ ਅਣਪਛਾਤੇ ਸਾਥੀ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਸੀ। ਬੁੱਧਵਾਰ ਸ਼ਾਮ ਤੱਕ ਸਾਹਨੇਵਾਲ ਪੁਲਿਸ ਨੇ ਗੁਰਵੰਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 12 ਬੋਰ ਦੀ ਲਾਇਸੈਂਸੀ ਬੰਦੂਕ ਬਰਾਮਦ ਕੀਤੀ ਸੀ, ਜਿਸ ਦੀ ਵਰਤੋਂ ਗਾਇਕ ਨੇ ਹਵਾ ਵਿੱਚ ਗੋਲੀਆਂ ਚਲਾਉਣ ਲਈ ਕੀਤੀ ਸੀ।