ਦੀਪ ਸਿੱਧੂ ਨੂੰ ਐੱਨਆਈਏ ਨੇ ਕੀਤਾ ਤਲਬ, ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਇਲਜ਼ਾਮ

TeamGlobalPunjab
1 Min Read

ਚੰਡੀਗੜ੍ਹ : ਕਿਸਾਨ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਫਹਿਰਾਉਣ ਦੀ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਦੀਪ ਸਿੱਧੂ ਖ਼ਿਲਾਫ਼ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿੱਚ ਦੀਪ ਸਿੱਧੂ ਨੂੰ ਕੇਂਦਰੀ ਜਾਂਚ ਏਜੰਸੀ ਐੱਨਆਈਏ ਨੇ ਤਲਬ ਕੀਤਾ ਹੈ। ਇਹ ਨੋਟਿਸ ਸਿੱਖ ਫਾਰ ਜਸਟਿਸ ਮਾਮਲੇ ਵਿਚ ਭੇਜਿਆ ਗਿਆ ਹੈ। ਦੀਪ ਸਿੱਧੂ ਨੇ ਲਾਲ ਕਿਲ੍ਹੇ ‘ਚ ਪਹੁੰਚ ਕੇ ਫੇਸਬੁੱਕ ਲਾਈਵ ਕੀਤਾ ਸੀ।

ਜਿਸ ਵਿਚ ਸਿੱਧੂ ਨੇ ਕਿਹਾ ਸੀ ਕਿ “ਅਸੀਂ ਵਿਰੋਧ ਜਤਾਉਣ ਦੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਲਾਲ ਕਿਲ੍ਹੇ ‘ਤੇ ਸਿਰਫ ਕੇਸਰੀ ਝੰਡਾ ਲਹਿਰਾਇਆ ਹੈ।” ਇਸ ਘਟਨਾ ਤੋਂ ਬਾਅਦ ਹੁਣ ਕੇਂਦਰੀ ਜਾਂਚ ਏਜੰਸੀ ਨੇ ਦੀਪ ਸਿੱਧੂ ਨੂੰ ਸੰਮਨ ਜਾਰੀ ਕੀਤੇ ਹਨ।

ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਸਾਡਾ ਮਾਰਚ ਲਾਲ ਕਿਲ੍ਹੇ ਵੱਲ ਨਹੀਂ ਸੀ। ਅਸੀਂ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੂਟਾਂ ‘ਤੇ ਹੀ ਆਪਣੀ ਟਰੈਕਟਰ ਪਰੇਡ ਕੱਢ ਰਹੇ ਸਨ। ਪਰ ਕੁਝ ਲੋਕਾਂ ਵੱਲੋਂ ਲਾਲ ਕਿਲ੍ਹੇ ਵੱਲ ਨੂੰ ਚਾਲੇ ਪਾਏ ਗਏ ਸਨ। ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਦੀਪ ਸਿੱਧੂ ਨੇ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਸ ਨੇ ਕਿਸੇ ਵੀ ਜਥੇ ਦੀ ਅਗਵਾਈ ਨਹੀਂ ਕੀਤੀ।

Share this Article
Leave a comment