ਜੇ ਕਿਸਾਨ ਤਬਾਹ ਹੋ ਗਿਆ ਤਾਂ ਸਮਝੋ ਦੇਸ਼ ਤਬਾਹ ਹੋ ਗਿਆ: ਸਿਮਰਨਜੀਤ ਮਾਨ

Prabhjot Kaur
2 Min Read

ਸੰਗਰੂਰ: ਲਹਿਰਾਗਾਗਾ ਦੇ ਨੇੜ੍ਹਲੇ ਪਿੰਡ ਹਰਿਆਓ, ਡਸਕਾ ਆਦਿ ਵਿਖੇ ਪਿਛਲੇ ਦਿਨੀਂ ਗੜੇਮਾਰੀ ਅਤੇ ਮੀਂਹ ਤੋਂ ਪ੍ਰਭਾਵਿਤ ਹੋਈਆਂ ਫਸਲਾਂ ਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਜਾਇਜ਼ਾ ਲਿਆ।

ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਪੰਜਾਬ ਅਤੇ ਕੇਂਦਰ ਸਰਕਾਰ ਇਸ ਸਮੇਂ ਕਿਸਾਨਾਂ ਦੀ ਬਾਂਹ ਫੜੇ ਕਿਉਂਕਿ ਜੇਕਰ ਕਿਸਾਨ ਮਜ਼ਦੂਰ ਤਬਾਹ ਹੋ ਗਿਆ ਤਾਂ ਸਮਝੋ ਪੂਰਾ ਦੇਸ਼ ਤਬਾਹ ਹੋ ਗਿਆ, ਕਿਉਂਕਿ ਪੂਰੇ ਦੇਸ਼ ਦਾ ਧੁਰਾ ਕਿਸਾਨੀ ਤੇ ਘੁੰਮ ਰਿਹਾ ਹੈ। ਮਾਨ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਕਣਕ ਦੀ ਬੱਲੀ ਵੀ ਸਾਬਤ ਨਹੀਂ ਰਹੀ ਅਤੇ ਕਿਸਾਨਾਂ ਵੱਲੋਂ ਤੇਲ ਵਾਸਤੇ ਉਗਾਈ ਸਰੋਂ ਦੀ ਫਸਲ ਦਾ ਵੀ ਨਾਸ਼ ਹੋ ਚੁੱਕਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰੂਸ, ਯੂਕਰੇਨ ਜੰਗ ਕਾਰਨ ਪਹਿਲਾਂ ਹੀ ਦੇਸ਼ ਕਣਕ ਦੀ ਕਮੀ ਨਾਲ ਜੂਝ ਰਿਹਾ ਹੈ, ਦੂਜੇ ਪਾਸੇ ਪਾਕਿਸਤਾਨ ‘ਚ ਵੀ ਕਣਕ ਦੀ ਭਾਰੀ ਘਾਟ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਂਹ ਫੜੇ। ਪੰਜਾਬ ਵਿੱਚ ਕਣਕ ਦੀ ਕੁਆਲਟੀ ਚੈਕ ਕਰਨ ਆਈਆਂ ਕੇਂਦਰੀ ਟੀਮਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਵਪਾਰੀ, ਬਾਣੀਏ ਲੋਕ ਹਨ ਜਿੰਨਾ ਚਿਰ ਕਾਲ ਨੂੰ ਨਹੀਂ ਦੇਖਦੇ, ਸਮਝ ਨਹੀਂ ਆਉਂਦੀ।

ਉਨ੍ਹਾਂ ਕਿਹਾ ਮੈਂ ਫਸਲਾਂ ਦੇ ਨੁਕਸਾਨ ਸਬੰਧੀ ਕੇਂਦਰ ਦੇ ਖੇਤੀ ਮੰਤਰੀ ਨੂੰ ਚਿੱਠੀ ਲਿਖੀ ਹੈ ਤਾਂ ਜੋ ਕਿਸਾਨਾਂ ਦੀ ਮਦਦ ਹੋ ਸਕੇ। ਜਲੰਧਰ ਦੀ ਜ਼ਿਮਨੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ, ਸਾਡੀ ਪਾਰਟੀ ਦਾ ਹੀ ਐਮ ਪੀ ਜਿੱਤੇਗਾ ਅਤੇ ਅਸੀਂ ਪਾਰਲੀਮੈਂਟ ਵਿੱਚ ਦੋ ਜਣੇ ਹੋ ਜਾਵਾਂਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment