ਚੰਡੀਗੜ੍ਹ : – ਕਿਸੇ ਵੀ ਜਗ੍ਹਾ, ਬੈਂਕ, ਏਜੰਸੀ, ਨਿੱਜੀ ਜਾਂ ਸਰਕਾਰੀ ਆਫਿਸ ’ਚ ਸੰਪਰਕ ਕਰਨ ਲਈ ਗੂਗਲ ’ਤੇ ਨੰਬਰ ਉਪਲਬਧ ਹੁੰਦਾ ਹੈ। ਅਕਸਰ ਉਸੇ ਨੰਬਰ ’ਤੇ ਲੋਕ ਘਰ ਬੈਠੇ ਸੰਪਰਕ ਕਰਕੇ ਜਾਣਕਾਰੀ ਲੈਣ ਦੇ ਨਾਲ-ਨਾਲ ਸ਼ਿਕਾਇਤਾਂ ਵੀ ਦਰਜ ਕਰਵਾਉਂਦੇ ਹਨ। ਤੁਸੀਂ ਵੀ ਜੇ ਇਸ ਤਰ੍ਹਾਂ ਕਰਨ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ।
ਦੱਸ ਦਈਏ ਗੂਗਲ ’ਤੇ ਹੈਕਰ ਬੈਂਕ, ਆਫਿਸ, ਥਾਂ ਜਾਂ ਹੈਲਪਲਾਈਨ ਦੀ ਸਾਈਟ ਹੈਕ ਕਰਕੇ ਆਪਣਾ ਨੰਬਰ ਜੋੜ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਸਬੰਧਿਤ ਅਧਿਕਾਰੀ, ਕਰਮਚਾਰੀ ਦੇ ਨਿੱਜੀ ਨੰਬਰ ’ਤੇ ਸੰਪਰਕ ਕਰੋ ਜਾਂ ਸਿੱਧੇ ਆਫਿਸ ਜਾ ਕੇ ਆਪਣਾ ਕੰਮ ਕਰਵਾਉ।
ਚੰਡੀਗੜ੍ਹ ਸੇਲ ਟੀਮ ਅਨੁਸਾਰ ਇਸ ਤਰ੍ਹਾਂ ਧੋਖਾਧੜੀ ਦੀ ਸ਼ਿਕਾਇਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮੁਲਜ਼ਮ ਕਿਸੇ ਵੀ ਬੈਂਕ, ਆਫਿਸ, ਗੈਸ ਏਜੰਸੀ ਜਾਂ ਹੋਰ ਕਈ ਤਰ੍ਹਾਂ ਦੀਆਂ ਸਾਈਟਸ ਹੈਕ ਕਰਕੇ ਆਪਣਾ ਨੰਬਰ ਜੋੜ ਲੈਂਦੇ ਹਨ। ਜਦ ਕਿਸੇ ਕਸਟਮਰ ਦੀ ਉਨ੍ਹਾਂ ਦੇ ਕੋਲ ਕਾਲ ਆਉਣ ’ਤੇ ਝਾਂਸਾ ਦੇ ਕੇ ਮਦਦ ਦੇ ਨਾਂ ’ਤੇ ਲਿੰਕ ਸ਼ੇਅਰ ਕਰਦੇ ਹਨ। ਲਿੰਕ ’ਤੇ ਕਲਿਕ ਕਰਦੇ ਹੀ ਕਸਟਮਰ ਦੇ ਅਕਾਊਂਟ ’ਚ ਪੈਸੇ ਮੁਲਜ਼ਮਾਂ ਦੇ ਖਾਤੇ ’ਚ ਟਰਾਂਸਫਰ ਹੋ ਜਾਂਦੇ ਹਨ। ਇਸ ਤੋਂ ਬਾਅਦ ਸਬੰਧਿਤ ਬੈਂਕ ਜਾਂ ਆਫਿਸ ਦੇ ਅਧਿਕਾਰੀ ਵੀ ਕਸਟਮਰ ਦੀ ਮਦਦ ਨਹੀਂ ਪਾਉਂਦੇ।