ਸੰਜੀਦਗੀ ਤੇ ਸੁਹਿਰਦਤਾ ਨਾਲ ਪੰਜਾਬੀ ਵਿਭਾਗ ਨੂੰ ਲੈ ਕੇ ਜਾਵਾਂਗਾ ਬੁਲੰਦੀਆਂ ‘ਤੇ  : ਡਾ. ਰਵੀ ਰਵਿੰਦਰ

TeamGlobalPunjab
2 Min Read

ਨਵੀਂ ਦਿੱਲੀ :-  ਡਾ. ਰਵੀ ਰਵਿੰਦਰ ਨੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਦੇ 12ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਦਿੱਲੀ ਯੂਨੀਵਰਸਿਟੀ ਦੇ ਇਸ ਪੰਜਾਬੀ ਵਿਭਾਗ ਨੂੰ ਦਿੱਲੀ ਸਕੂਲ ਆਫ ਕ੍ਰਿਟੀਸਿਜਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਥੇ ਡਾ. ਹਰਿਭਜਨ ਸਿੰਘ ਤੇ ਡਾ. ਸਤਿੰਦਰ ਸਿੰਘ ਨੂਰ ਵਰਗੇ ਨਾਮਵਰ ਵਿਦਵਾਨ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਇਸ ਮੌਕੇ ਐੱਚਐੱਸ ਹੰਸਪਾਲ (ਸਾਬਕਾ, ਰਾਜ ਸਭਾ ਮੈਂਬਰ) ਨੇ ਉਚੇਚੇ ਤੌਰ ‘ਤੇ ਪੁੱਜ ਕੇ ਡਾ. ਰਵੀ ਰਵਿੰਦਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਡਾ. ਜਸਵਿੰਦਰ ਸਿੰਘ (ਪ੍ਰਿੰਸੀਪਲ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ) ਤੋਂ ਇਲਾਵਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਵੇਲ ਸਿੰਘ, ਡਾ. ਕੁਲਵੀਰ ਗੋਜਰਾ, ਡਾ. ਜਸਪਾਲ ਕੌਰ, ਡਾ. ਬਲਜਿੰਦਰ ਨਸਰਾਲੀ, ਡਾ. ਯਾਦਵਿੰਦਰ ਸਿੰਘ, ਡਾ. ਰਜਨੀਬਾਲਾ, ਡਾ. ਨਛੱਤਰ ਸਿੰਘ, ਡਾ. ਬਰਜਿੰਦਰ ਚੌਹਾਨ ਤੇ ਕਲਰਕ ਲਕਸ਼ਮੀ ਰਾਣੀ ਆਦਿ ਨੇ ਡਾ. ਰਵੀ ਰਵਿੰਦਰ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਅਧਿਆਪਕ ਤੇ ਐੱਮਏ, ਐੱਮਫਿਲ ਤੇ ਪੀਐੱਚਡੀ ਦੇ ਵਿਦਿਆਰਥੀਆਂ ਨੇ ਵੀ ਮੁਬਾਰਕਾਂ ਦਿੱਤੀਆਂ।

ਡਾ. ਰਵੀ ਨੇ ਕਿਹਾ ਹੈ ਕਿ ਮੈਂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਸੰਜੀਦਗੀ ਤੇ ਸੁਹਿਰਦਤਾ ਨਾਲ ਨਿਭਾਉਂਦਿਆਂ ਵਿਭਾਗ ਨੂੰ ਸਾਰਿਆਂ ਦੇ ਸਹਿਯੋਗ ਨਾਲ ਨਵੀਆਂ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਯਤਨਸ਼ੀਲ ਰਹਾਂਗਾ।

ਦੱਸਣਯੋਗ ਹੈ ਕਿ ਡਾ. ਰਵੀ ਰਵਿੰਦਰ ਦਾ ਪੰਜਾਬੀ ਸਾਹਿਤ ਦੇ ਖੇਤਰ ‘ਚ ਉੱਘਾ ਨਾਂ ਹੈ। ਹੁਣ ਤਕ ਉਨ੍ਹਾਂ ਦੀਆਂ 13 ਪੁਸਤਕਾਂ ਤੇ ਲਗਪਗ 50 ਖੋਜ-ਪੱਤਰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੈਗਜ਼ੀਨਾਂ ‘ਚ ਛੱਪ ਚੁੱਕੇ ਹਨ। ਉਨ੍ਹਾਂ ਦੀ ਖੋਜ ਦਾ ਖੇਤਰ ਸਾਹਿਤ ਸਿਧਾਂਤ, ਸਭਿਆਚਾਰਕ ਅਧਿਐਨ ਤੇ ਪੰਜਾਬੀ ਗਲਪ ਹੈ।

- Advertisement -

Share this Article
Leave a comment