ਗੁਵਾਹਟੀ: ਅਸਮ ‘ਚ ਅੱਠ ਬੈਨ ਕੀਤੇ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਵੀਰਵਾਰ ਨੂੰ ਆਤਮਸਮਰਪਣ ਕੀਤਾ। ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਇਹ ਅੱਤਵਾਦੀ ਉਲਫਾ, ਐੱਨਡੀਐੱਫਬੀ, ਆਰਐੱਨਐੱਲਐੱਫ, ਕੇਐੱਲਓ, ਸੀਪੀਆਈ ( ਮਾਓਵਾਦੀ ) , ਐੱਨਐੱਸਐੱਲਏ, ਏਡੀਐੱਫ ਅਤੇ ਐੱਨਐੱਲਐੱਫਬੀ ਦੇ ਮੈਂਬਰ ਹਾਂ। ਇਨ੍ਹਾਂ ਅੱਤਵਾਦੀਆਂ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਹਾਜ਼ਰੀ ਵਿੱਚ ਆਤਮਸਮਰਪਣ ਕੀਤਾ।
ਪੁਲਿਸ ਡਾਇਰੈਕਟਰ ਜਨਰਲ ਜੋਤੀ ਮਹੰਤ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਇਹ ਰਾਜ ਅਤੇ ਅਸਮ ਪੁਲਿਸ ਲਈ ਇੱਕ ਮਹੱਤਵਪੂਰਣ ਦਿਨ ਹੈ। ਕੁੱਲ ਮਿਲਾ ਕੇ 644 ਕੈਡਰ ਅਤੇ ਅੱਠ ਅੱਤਵਾਦੀ ਸਮੂਹਾਂ ਦੇ ਆਗੂਆਂ ਨੇ ਹਥਿਆਰ ਛੱਡ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਹਾਲ ਹੀ ਦੇ ਦਿਨਾਂ ਵਿੱਚ ਅੱਤਵਾਦੀਆਂ ਦੇ ਸਭ ਤੋਂ ਵੱਡੇ ਆਤਮਸਮਰਪਣ ਵਿੱਚੋਂ ਇੱਕ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਵੱਲੋਂ ਏਕੇ-47 ਅਤੇ ਏਕੇ – 56 ਵਰਗੇ ਕਈ ਹਥਿਆਰ ਸੌਂਪੇ ਹਨ ਇਹ ਅਸਮ ਲਈ ਇਤਿਹਾਸਿਕ ਦਿਨ ਹੈ ।
ਦਸੰਬਰ ‘ਚ ਵੀ 240 ਤੋਂ ਜ਼ਿਆਦਾ ਅੱਤਵਾਦੀਆਂ ਨੇ ਕੀਤਾ ਸੀ ਸਮਰਪਣ
ਦੱਸ ਦਈਏ ਕਿ ਇਸ ਤੋਂ ਪਹਿਲਾਂ 31 ਦਸੰਬਰ ਨੂੰ ਅਧਿਕਾਰੀਆਂ ਨੇ ਦੱਸਿਆ ਸੀ ਕਿ ਅੱਠ ਦਸੰਬਰ ਤੋਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਅਸਮ ਵਿੱਚ 240 ਤੋਂ ਜ਼ਿਆਦਾ ਅੱਤਵਾਦੀਆਂ ਨੇ ਸਮਰਪਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਅੱਤਵਾਦੀ ਪਿਛਲੇ ਇੱਕ ਦਹਾਕੇ ਤੋਂ ਦੱਖਣ ਅਸਮ, ਮਿਜ਼ੋਰਮ ਅਤੇ ਉੱਤਰੀ ਤ੍ਰਿਪੁਰਾ ਵਿੱਚ ਅਗਵਾਹ ਸਣੇ ਹਿੰਸਕ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਅੰਜ਼ਾਮ ਦਿੰਦੇ ਰਹੇ ਹਨ।