ਚੋਣ ਪ੍ਰਚਾਰ ‘ਚ ਪਰਤੇ ਟਰੰਪ ਨੇ ਕਿਹਾ, ‘ਮੈਂ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ ਤੇ ਸਭ ਨੂੰ ਚੁੰਮਣਾ ਚਾਹੁੰਦਾ ਹਾਂ’

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਦੋ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫਿਰ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਫਲੋਰਿਡਾ ਦੇ ਸੈਨਫੋਰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਖੁਦ ਨੂੰ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਕਿ ਉਹ ਦਰਸ਼ਕਾਂ ‘ਚ ਮੌਜੂਦ ਹਰ ਕਿਸੇ ਨੂੰ ਚੁੰਮਣਾ ਚਾਹੁੰਦੇ ਹਨ।

ਟਰੰਪ ਨੇ ਕੋਰੋਨਾ ਵਾਇਰਸ ਦੀ ਚਰਚਾ ਕਰਦੇ ਹੋਏ ਕਿਹਾ ਹੁਣ ਤੋਂ 22 ਦਿਨਾਂ ਬਾਅਦ ਅਸੀਂ ਇਸ ਰਾਜ ਨੂੰ ਜਿੱਤਣ ਜਾ ਰਹੇ ਹਾਂ ਅਸੀਂ ਵ੍ਹਾਈਟ ਹਾਊਸ ਲਈ ਚਾਰ ਹੋਰ ਸਾਲ ਜਿੱਤਣ ਜਾ ਰਹੇ ਹਾਂ। ਟਰੰਪ ਨੇ ਕਿਹਾ ਮੈਂ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ ਕਿ, ਮੈਂ ਦਰਸ਼ਕਾਂ ਵਿੱਚ ਜਾਵਾਂਗਾ ਤੇ ਮੈਂ ਹਰ ਕਿਸੇ ਨੂੰ ਕਿੱਸ ਕਰਾਂਗਾ। ਮੈਂ ਉੱਥੇ ਮੌਜੂਦ ਹਰ ਮਰਦ ਤੇ ਸੁੰਦਰ ਔਰਤਾਂ ਨੂੰ ਕਿੱਸ ਕਰਾਂਗਾ। ਟਰੰਪ ਨੇ ਭਾਸ਼ਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਭੀੜ ਵੱਲ ਆਪਣਾ ਮਾਸਕ ਉਛਾਲ ਦਿੱਤਾ।

ਇਸ ਤੋਂ ਪਹਿਲਾਂ ਦਿਨ ਵਿੱਚ ਵ੍ਹਾਈਟ ਹਾਊਸ ਨੇ ਟਰੰਪ ਦੇ ਡਾਕਟਰ ਵੱਲੋਂ ਇੱਕ ਬਿਆਨ ਜਾਰੀ ਕਰ ਕਿਹਾ ਕਿ ਰਾਸ਼ਟਰਪਤੀ ਲਗਾਤਾਰ ਕਈ ਦਿਨਾਂ ਤੋਂ ਕੋਰੋਨਾ ਲਈ ਕੀਤੇ ਜਾ ਰਹੇ ਟੈਸਟ ਵਿੱਚ ਨੈਗੇਟਿਵ ਪਾਏ ਜਾ ਰਹੇ ਹਨ।

ਰੈਲੀ ਵਿੱਚ ਟਰੰਪ ਨੇ ਕਿਹਾ ਕਿ ਉਹ ਹੁਣ ਵੀ ਨੌਜਵਾਨ ਹਨ ਤੇ ਉਹ ਬੁੱਢੇ ਵਿਅਕਤੀ ਨਹੀਂ ਹਨ। ਉਨ੍ਹਾਂ ਨੇ ਆਪਣੇ ਇਸ ਬਿਆਨ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਬੀਮਾਰ ਵਿਅਕਤੀ ਕਰਾਰ ਦਿੱਤਾ।

- Advertisement -

Share this Article
Leave a comment