‘ਮੈਂ ਇਕ ਅਧਿਆਪਕ ਹਾਂ ਤੇ ਇਕ ਅਧਿਆਪਕ ਬਣ ਕੇ ਰਹਿਣਾ ਪਸੰਦ ਕਰਦੀ ਹਾਂਂ- ਜਿਲ ਬਾਇਡਨ

TeamGlobalPunjab
2 Min Read

ਵਰਲਡ ਡੈਸਕ :- ਜਿਲ ਬਾਇਡਨ ਅਮਰੀਕਾ ਦੀ ਪਹਿਲੀ ਔਰਤ ਹੈ ਜਿਸ ਨੇ ਰਾਸ਼ਟਰਪਤੀ ਦੀ ਪਤਨੀ ਹੋਣ ਤੋਂ ਇਲਾਵਾ ਆਪਣੀ ਵੱਖਰੀ ਪਛਾਣ ਬਣਾਈ ਹੈ। ਸਕੂਲਾਂ ‘ਚ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਜਾਣਨਾ, ਸੈਨਿਕਾਂ ਦੇ ਪਰਿਵਾਰਾਂ ਨਾਲ ਵਿਚਾਰ ਵਟਾਂਦਰੇ ਅਤੇ ਹਸਪਤਾਲਾਂ ‘ਚ ਲੋਕਾਂ ਦੇ ਦੁੱਖ ਸਾਂਝਾ ਕਰਦੇ ਹੋਏ ਉਹਨਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਜਿਲ ਨੇ ਟੀਕਾਕਰਨ ਦੇ ਡਰ ਨੂੰ ਖਤਮ ਕਰਨ ਲਈ ਦੱਖਣ ਪੱਛਮੀ ਰਾਜਾਂ ‘ਚ ਲੋਕਾਂ ਨਾਲ ਮੁਲਾਕਾਤ ਕੀਤੀ। ਜਿਲ ਨੇ ਜੂਮ ‘ਤੇ ਵਾਸ਼ਿੰਗਟਨ ਦੇ ਕਮਿਊਨਿਟੀ ਕਾਲਜ ‘ਚ ਅੰਗਰੇਜ਼ੀ ਦੀ ਕਲਾਸ ਲਗਾਈ। ਜਿਲ ਨੇ ਵ੍ਹਾਈਟ ਹਾਊਸ ਦੇ ਬਾਹਰ ਆਪਣੀ ਤਨਖਾਹ ਵਾਲੀ ਨੌਕਰੀ ਜਾਰੀ ਕਰਕੇ ਇਤਿਹਾਸ ਰਚਿਆ ਹੈ। ਉਹ ਉੱਤਰੀ ਵਰਜੀਨੀਆ ਯੂਨੀਵਰਸਿਟੀ ‘ਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਹ ਆਪਣੀ ਪੂਰਵਗਾਮੀ ਫਸਟ ਲੇਡੀ ਹਿਲੇਰੀ ਕਲਿੰਟਨ, ਮਿਸ਼ੇਲ ਓਬਾਮਾ ਜਾਂ ਮੇਲਾਨੀਆ ਟਰੰਪ ਦੀ ਤਰ੍ਹਾਂ ਕੰਮ ਕਰਕੇ ਸੁਰਖੀਆਂ ‘ਚ ਨਹੀਂ ਆਉਂਦੀ। ਉਹ ਆਪਣੇ ਪਤੀ ਦੀ ਤਰ੍ਹਾਂ ਰਾਜਨੀਤਿਕ ਉਤਸ਼ਾਹੀਆਂ ਨੂੰ ਠੰਡਾ ਰੱਖਣ ‘ਚ ਵਿਸ਼ਵਾਸ ਰੱਖਦੀ ਹੈ।

ਇਸਤੋਂ ਇਲਾਵਾ ਫੋਰਡਹੈਮ ਯੂਨੀਵਰਸਿਟੀ ਦੀ ਪ੍ਰੋ. ਮੋਨਿਕਾ ਮੈਕਡਰਮੋਟ ਦਾ ਕਹਿਣਾ ਹੈ ਕਿ ਜਿਲ ਜ਼ਮੀਨ ਨਾਲ ਜੁੜੀ ਹੋਈ ਹੈ। ਉਹ ਫਸਟ ਲੇਡੀ ਦੇ ਪ੍ਰੋਟੋਕੋਲ ਦੀ ਪਾਲਣਾ ਕਰਦੀ ਹੈ ਪਰ ਰੁਤਬਾ ਨਹੀਂ ਵਿਖਾਉਂਦੀ।

ਜ਼ਿਕਰਯੋਗ ਹੈ ਕਿ ਲੇਖਕ ਕੈਟ ਐਂਡਰਸਨ ਦਾ ਕਹਿਣਾ ਹੈ ਕਿ ਉਹ ਵੱਖਰੇ ਹਨ। ਜਿਲ ਮਹਾਮਾਰੀ ਦੌਰਾਨ ਵੀ ਬੱਚਿਆਂ ਨੂੰ ਪੜ੍ਹਾਉਣ ਸਬੰਧੀ ਚਿੰਤਤ ਹੈ। ਜਿਲ ਆਪਣੇ ਪਤੀ ਦੀ ਪ੍ਰੋਫਾਈਲ ਦੁਆਰਾ ਪਰਿਭਾਸ਼ਤ ਨਹੀਂ ਹੋਣਾ ਚਾਹੁੰਦੀ। ਜਿਲ ਦਾ ਕਹਿਣਾ ਹੈ- ‘ਮੈਂ ਇਕ ਅਧਿਆਪਕ ਹਾਂ ਤੇ ਇਕ ਅਧਿਆਪਕ ਬਣ ਕੇ ਰਹਿਣਾ ਪਸੰਦ ਕਰਦੀ ਹਾਂ।

- Advertisement -

TAGGED: , ,
Share this Article
Leave a comment