ਕੈਨੇਡਾ ‘ਚ ਚੱਲੇਗੀ ਹਾਈਬ੍ਰਿਡ ਟਰੇਨ, ਜਹਾਜ਼ ਦੇ ਮੁਕਾਬਲੇ 44 ਫੀਸਦੀ ਹੋਵੇਗੀ ਸਸਤੀ

Rajneet Kaur
3 Min Read

ਓਟਾਵਾ:ਕੈਨੇਡਾ ਵਿੱਚ ਹਵਾ ਨਾਲ ਗੱਲ ਕਰਨ ਵਾਲੀ ਹਾਈਬ੍ਰਿਡ ਟਰੇਨ ਚਲਾਉਣ ਦੀ ਯੋਜਨਾ ਹੈ। ਇਹ 1000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਫਰ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਜਹਾਜ਼ ਦੀ ਟਿਕਟ ਤੋਂ ਘੱਟ ‘ਚ ਸਫਰ ਕੀਤਾ ਜਾ ਸਕਦਾ ਹੈ। ਇਸ ਇਲੈਕਟ੍ਰਿਕ ਵੈਕਿਊਮ ਟਰੇਨ ਦਾ ਨਾਂ ‘ਫਲਕਸਜੈੱਟ’ ਰੱਖਿਆ ਗਿਆ ਹੈ। ਇਸ ਦੀ ਸਪੀਡ 1,000 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਪ੍ਰਾਜੈਕਟ ਨੂੰ 2030 ਤੱਕ ਸਾਕਾਰ ਕਰਨ ਦੀ ਯੋਜਨਾ ਹੈ। ਇਸ ਦਾ ਪ੍ਰੋਟੋਟਾਈਪ ਟੋਰਾਂਟੋ ‘ਚ ਹੋਣ ਵਾਲੇ ਅਨਵੀਲਿੰਗ ਈਵੈਂਟ ‘ਚ ਪੇਸ਼ ਕੀਤਾ ਗਿਆ ਹੈ।

ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਜਹਾਜ਼ ਦੀ ਟਿਕਟ ਤੋਂ ਘੱਟ ‘ਚ ਸਫਰ ਕੀਤਾ ਜਾ ਸਕਦਾ ਹੈ। ਟਰਾਂਸਪੋਡ ਨੇ ਪਿਛਲੇ ਮਹੀਨੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਫਲਕਸਜੈੱਟ ਨਾਲ ਸਬੰਧਤ ਐਲਾਨ ਕੀਤਾ ਸੀ। ਇਹ ਹਾਈਪਰਲੂਪ ਦੀ ਧਾਰਨਾ ਦੇ ਸਮਾਨ ਹੈ। Fluxjet ਨੂੰ ਇੱਕ ਪ੍ਰੋਟੈਕਟੇਟ ਟਿਊਬ ਰਾਹੀਂ  ਗਤੀ ਨਾਲ ਚਲਾਇਆ ਜਾਂਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਟ੍ਰਾਂਸਪੌਡ ਨੇ ਘੋਸ਼ਣਾ ਕੀਤੀ ਸੀ ਕਿ ਉਸਨੇ $550 ਮਿਲੀਅਨ ਫੰਡਿੰਗ ਪ੍ਰਾਪਤ ਕੀਤੀ ਹੈ। ਇਹ ਪ੍ਰੋਜੈਕਟ ਇਸ ਸਮੇਂ ਖੋਜ ਅਤੇ ਵਿਕਾਸ ਦੇ ਪੜਾਅ ਵਿੱਚ ਹੈ। ਕੰਪਨੀ ਵਰਤਮਾਨ ਵਿੱਚ ਵਾਤਾਵਰਣ ਮੁਲਾਂਕਣ ਅਤੇ ਭੂਮੀ ਗ੍ਰਹਿਣ ‘ਤੇ ਧਿਆਨ ਦੇ ਰਹੀ ਹੈ। ਟਰਾਂਸਪੋਡ ਦੇ ਸਹਿ-ਸੰਸਥਾਪਕ ਅਤੇ ਸੀਈਓ ਸੇਬੇਸਟੀਅਨ ਗੈਂਡਰੋਨ ਦਾ ਕਹਿਣਾ ਹੈ ਕਿ ਨਿਰਮਾਣ ਦਾ ਪਹਿਲਾ ਪੜਾਅ ਐਡਮੰਟਨ ਹਵਾਈ ਅੱਡੇ ‘ਤੇ 2023 ਦੇ ਅੰਤ ਤੱਕ ਸ਼ੁਰੂ ਹੋਵੇਗਾ ਅਤੇ 2027 ਵਿੱਚ ਕੈਲਗਰੀ ਨਾਲ ਜੁੜ ਜਾਵੇਗਾ।

ਟਰਾਂਸਪੋਡ ਦੇ ਸਹਿ-ਸੰਸਥਾਪਕ  ਜੈਨਜ਼ੇਨ ਨੇ ਇਸ ਪ੍ਰੋਜੈਕਟ ਨੂੰ ਕਾਰਬਨ ਨਿਕਾਸ ਨੂੰ ਘਟਾਉਣ ਲਈ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਆਵਾਜਾਈ ਦੇ ਮਾਮਲੇ ‘ਚ ਹਾਈਵੇਅ ਅਤੇ ਜੈਵਿਕ ਈਂਧਨ ‘ਤੇ ਨਿਰਭਰਤਾ ਘਟੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਇਲੈਕਟ੍ਰਿਕ ਵੈਕਿਊਮ ਟਰੇਨ ਦੇ ਸੰਚਾਲਨ ਨਾਲ ਪ੍ਰਤੀ ਸਾਲ ਲਗਭਗ 636,000 ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘੱਟ ਕੀਤਾ ਜਾਵੇਗਾ। FluxJet ਇੱਕ ਵਾਰ ਵਿੱਚ 54 ਯਾਤਰੀਆਂ ਅਤੇ 10 ਟਨ ਮਾਲ ਦੇ ਨਾਲ ਯਾਤਰਾ ਕਰ ਸਕਦੀ ਹੈ। ਇਸ ਦੌਰਾਨ ਟਰੇਨ ਹਰ ਦੋ ਮਿੰਟ ‘ਤੇ ਇਕ ਸਟੇਸ਼ਨ ‘ਤੇ ਰੁਕੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਜ਼ਰੀਏ ਸੜਕਾਂ ‘ਤੇ ਆਵਾਜਾਈ ‘ਚ ਭਾਰੀ ਕਮੀ ਆਵੇਗੀ।ਕੰਪਨੀ ਦਾ ਦਾਅਵਾ ਹੈ ਕਿ ਫਲੈਕਸਜੈੱਟ ਨਾਲ ਰਾਈਡ ਜਹਾਜ਼ ਦੇ ਮੁਕਾਬਲੇ 44 ਫੀਸਦੀ ਸਸਤੀ ਹੋਵੇਗੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment