ਭਾਰਤੀ ਮੂਲ ਦੇ ਵਿਗਿਆਨੀ ਚੁਣੇ ਗਏ ਅਮਰੀਕੀ ਨੈਸ਼ਨਲ ਸਾਇੰਸ ਫਾਉਂਡੇਸ਼ਨ ਦੇ ਅਗਲੇ ਡਾਇਰੈਕਟਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਵਿਗਿਆਨੀ ਸੇਤੁਰਮਨ ਪੰਚਨਾਥਨ (58) ਨੂੰ ਨੈਸ਼ਨਲ ਸਾਇੰਸ ਫਾਉਂਡੇਸ਼ਨ (NSF) ਦਾ ਅਗਲਾ ਡਾਇਰੈਕਟਰ ਚੁਣਿਆ ਹੈ। ਐੱਨ.ਐੱਸ.ਐੱਫ. ਨਿਰਦੇਸ਼ਕ ਦੇ ਤੌਰ ਉੱਤੇ ਫਰਾਂਸ ਦੇ ਕੋਰਡੋਵਾ ਦਾ ਛੇ ਸਾਲ ਦਾ ਕਾਰਜਕਾਲ ਅਗਲੇ ਸਾਲ ਖ਼ਤਮ ਹੋ ਰਿਹਾ ਹੈ ।

ਦਸ ਦਈਏ ਕਿ ਐੱਨ.ਐੱਸ.ਐੱਫ. ਇੱਕ ਅਮਰੀਕੀ ਸਰਕਾਰੀ ਏਜੰਸੀ ਹੈ, ਜੋ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਮੌਲਿਕ ਰਿਸਰਚ ਅਤੇ ਸਿੱਖਿਆ ਨੂੰ ਵਧਾਵਾ ਦਿੰਦੀ ਹੈ। ਮੈਡੀਕਲ ਦੇ ਖੇਤਰ ਵਿੱਚ ਇਸੇ ਤਰ੍ਹਾਂ ਦੀ ਹੀ ਇੱਕ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐਨਆਈਏ ) ਹੈ। ਵਹਾਈਟ ਹਾਊਸ ਦੇ ਵਿਗਿਆਨ ਅਤੇ ਤਕਨੀਕੀ ਨੀਤੀ ਦੇ ਨਿਰਦੇਸ਼ਕ ਕੈਲਵਿਨ ਡਰੋਗੇਮੀਅਰ ਨੇ ਦੱਸਿਆ, ਕੰਪਿਊਟਰ ਵਿਗਿਆਨੀ ਡਾ.ਪੰਚਨਾਥਨ ਦਾ ਜਾਂਚ-ਰਿਸਰਚ ਦੇ ਖੇਤਰ ਵਿੱਚ ਲੰਬੇ ਸਮੇਂ ਦਾ ਅਨੁਭਵ ਹੈ।

ਇਸ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਦਾਰੀ ਸੌਂਪੀ ਗਈ ਹੈ। ਆਪਣੀ ਨਿਯੁਕਤੀ ‘ਤੇ ਪੰਚਨਾਥਨ ਨੇ ਕਿਹਾ ਕਿ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ। ਪੰਚਨਾਥਨ ਨੇ 1981 ਵਿੱਚ ਮਦਰਾਸ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਡਿਗਰੀ ਤੋਂ ਬਾਅਦ 1984 ਵਿੱਚ ਬੈਂਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾ (ਆਈ.ਆਈ.ਐੱਸ.) ਤੋਂ ਇਲੈਕਟਰਾਨਿਕਸ ਅਤੇ ਕੰਮਿਊਨਿਕੇਸ਼ਨ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ।

Share this Article
Leave a comment