ਸਿਓਲ : ਇੱਕ ਇਨਸਾਨ ਲਈ ਜਿੰਦਾ ਮੌਤ ਦਾ ਅਹਿਸਾਸ ਕਰਨਾ ਸਭ ਤੋਂ ਜੇਕਰ ਔਖੀ ਗੱਲ ਕਹੀ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁਝ ਅਜਿਹਾ ਹੀ ਦੱਖਣੀ ਕੋਰੀਆ ਦੇ ਲੋਕਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਜਿੱਥੇ ਲੋਕ ਸਿਰਫ ਮੌਤ ਦਾ ਅਹਿਸਾਸ ਜਾਣਨ ਲਈ ਹੀ ਇਸ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ।
ਜਾਣਕਾਰੀ ਮੁਤਾਬਿਕ ਪਿਛਲੇ 7 ਸਾਲਾਂ ਵਿੱਚ ਕਰੀਬ 25 ਹਜ਼ਾਰ ਲੋਕ ਜਿੰਦਾ ਹੁੰਦੇ ਹੋਏ ਵੀ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਵਿੱਚੋਂ ਲੰਘ ਚੁਕੇ ਹਨ।
ਜਾਣਕਾਰੀ ਮੁਤਾਬਿਕ ‘ਲਿਵਿੰਗ ਫਿਉਨਰਲ’ ਦੀ ਸ਼ੁਰੂਆਤ ਹੋਵੋਨ ਹੀਲਿੰਗ ਕੰਪਨੀ ਦੁਆਰਾ 2012 ਵਿੱਚ ਕੀਤੀ ਗਈ ਸੀ।
- Advertisement -
ਕੰਪਨੀ ਦਾ ਦਾਅਵਾ ਹੈ ਕਿ ਲੋਕ ਸਵੈ-ਇੱਛਾ ਨਾਲ ਸਾਡੇ ਕੋਲ ਆ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜ਼ਿੰਦਗੀ ਦੇ ਅੰਤ ਤੋਂ ਪਹਿਲਾਂ ਮੌਤ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਨ।
ਜਾਣਕਾਰੀ ਮੁਤਾਬਿਕ ਇਹ ਅਹਿਸਾਸ 15 ਤੋਂ 75 ਸਾਲ ਦੀ ਉਮਰ ਦੇ ਲੋਕ ਕਰ ਸਕਦੇ ਹਨ ਅਤੇ ਇਸ ਦੌਰਾਨ ਉਹ 10 ਮਿੰਟ ਲਈ ਕੰਫਨ ਲੈ ਕੇ ਤਾਬੂਤ ਵਿੱਚ ਪੈ ਜਾਂਦੇ ਹਨ।
- Advertisement -
ਇੱਥੇ ਹੀ ਬੱਸ ਨਹੀਂ ਇਸ ਪ੍ਰਕਿਰਿਆ ਤੋਂ ਪਹਿਲਾ ਵਿਅਕਤੀ ਦੀ ਅੰਤਿਮ ਫੋਟੋ ਵੀ ਲਈ ਜਾਂਦੀ ਹੈ। ਇਸ ਤੋਂ ਇਲਾਵਾ ਉਹ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜੋ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ।