ਜਾਪਾਨ ‘ਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਦੱਖਣੀ ਕੋਰੀਆ ਵੱਲ ਵਧਿਆ ਚੱਕਰਵਾਤੀ ਤੂਫਾਨ ‘ਹਾਈਸ਼ੇਨ’

TeamGlobalPunjab
1 Min Read

ਟੋਕੀਓ : ਜਾਪਾਨ ‘ਚ ਇੱਕ ਹਫਤੇ ਦੇ ਅੰਦਰ ਦੂਜੀ ਵਾਰ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ‘ਹਾਈਸ਼ੇਨ’ ਨੇ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਕੋਰੀਆ ਦੇ ਟਾਪੂਆਂ ‘ਤੇ ਦਸਤਕ ਦੇ ਦਿੱਤੀ ਹੈ। ਐਤਵਾਰ ਨੂੰ ਚੱਕਰਵਾਤੀ ਤੂਫਾਨ ਕਾਰਨ ਦੱਖਣੀ ਕੋਰੀਆ ‘ਚ ਤੇਜ ਹਵਾਵਾਂ ਚੱਲੀਆਂ ਅਤੇ ਜ਼ੋਰਦਾਰ ਮੀਂਹ ਪਿਆ। ਇਸ ਨਾਲ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਵਿਭਾਗ ਵੱਲੋਂ ਸਬੰਧਿਤ ਖੇਤਰਾਂ ‘ਚ ਭਿਆਨਕ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

ਇਸ ਚੱਕਰਵਾਤੀ ਤੂਫਾਨ ਕਾਰਨ ਇੱਥੇ ਲੱਖਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲੈ ਜਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਾਪਾਨ ‘ਚ 10 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤਕ ਪਹੁੰਚਾਇਆ ਗਿਆ ਹੈ। ਜਾਪਾਨ ਮੌਸਮ ਵਿਭਾਗ ਨੇ ਕਿਹਾ ਹੈ ਕਿ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਨਾਲ ਚੱਕਰਵਾਤੀ ਤੂਫਾਨ ‘ਹਾਈਸ਼ੇਨ’ ਆਇਆ। ‘ਹਾਈਸ਼ੇਨ’ ਦਾ ਮਤਲਬ ਚੀਨੀ ਭਾਸ਼ਾ ‘ਚ ‘ਸਮੁੰਦਰੀ ਦੇਵਤਾ’ ਹੁੰਦਾ ਹੈ।

Share this Article
Leave a comment