ਕਿਤੇ ਤੁਹਾਡੀ ਹਰੀ ਸਬਜ਼ੀ ‘ਚ ਵੀ ਤਾਂ ਨਹੀਂ ਜਾਨਲੇਵਾ ਕੈਮੀਕਲ? ਇੰਝ ਕਰੋ ਆਸਾਨੀ ਨਾਲ ਟੈਸਟ

TeamGlobalPunjab
2 Min Read

ਨਿਊਜ਼ ਡੈਸਕ : ਸਬਜ਼ੀਆਂ ਨੂੰ ਤਾਜ਼ਾ ਅਤੇ ਹਰਾ ਬਣਾਉਣ ਲਈ ਇਸ ‘ਤੇ ਨੁਕਸਾਨਦਾਇਕ ਕੈਮੀਕਲਜ਼ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹ ਕੰਮ ਇੰਨੀ ਸਫਾਈ ਨਾਲ ਹੁੰਦਾ ਹੈ ਕਿ ਕੋਈ ਵੀ ਧੋਖਾ ਖਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਿਹਤ ਵਿਗੜਨ ਤੋਂ ਪਹਿਲਾਂ ਇਸ ਦਾ ਪਤਾ ਲਗਾਇਆ ਜਾ ਸਕੇ। ਜੇਕਰ ਤੁਸੀਂ ਪਤਾ ਲਗਾਉਣਾ ਚਾਹੁੰਦੇ ਹੋ ਕਿ ਤੁਹਾਡੀ ਹਰੀ ਸਬਜ਼ੀ ‘ਚ ਜ਼ਹਿਰੀਲੇ ਕੈਮੀਕਲ ਲਗਾਏ ਗਏ ਹਨ ਜਾਂ ਨਹੀਂ ਤਾਂ ਇਹ ਆਸਾਨ ਟੈਸਟ ਤੁਹਾਡੀ ਸਹਾਇਤਾ ਕਰ ਸਕਦਾ ਹੈ।

ਇਸ ਟੈਸਟ ਨਾਲ ਪਤਾ ਕਰੋ ਰੰਗ ਹੈ ਜਾਂ ਨਹੀਂ

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ (FSSAI) ਨੇ ਇਕ ਆਸਾਨ ਤਰੀਕਾ ਦੱਸਿਆ ਹੈ। ਜਿਸ ਨਾਲ ਤੁਸੀਂ ਹਰੀ ਸਬਜ਼ੀ ‘ਚ ਰੰਗ ਦੇ ਇਸਤੇਮਾਲ ਦਾ ਪਤਾ ਕਰ ਸਕਦੇ ਹੋ। FSSAI ਨੇ ਹਰੀ ਸਬਜ਼ੀਆਂ ਵਿੱਚ ਮੈਲਾਕਾਈਟ ਗ੍ਰੀਨ ਨੂੰ ਪਰਖਣ ਦਾ ਤਰੀਕਾ ਟਵੀਟ ਕੀਤਾ ਹੈ। ਇਸ ਲਈ ਇੱਕ ਰੂੰ ਦਾ ਟੁਕੜਾ ਪੈਰਾਫਿਨ ‘ਚ ਡੁਬੋ ਕੇ ਭਿੰਡੀ ਜਾਂ ਕਿਸੇ ਵੀ ਹਰੀ ਸਬਜ਼ੀ ‘ਤੇ ਰਗੜੋ। ਜੇਕਰ ਰੂੰ ਹਰੀ ਹੋ ਜਾਂਦੀ ਹੈ ਤਾਂ ਮਤਲਬ ਤੁਹਾਡੀ ਸਬਜ਼ੀ ਵਿਚ ਨੁਕਸਾਨਦਾਇਕ ਕੈਮੀਕਲ ਹੈ।

- Advertisement -

ਕੀ ਹੈ ਮੈਲਾਕਾਈਟ ਗ੍ਰੀਨ

ਮੈਲਾਕਾਈਟ ਗ੍ਰੀਨ ਇੱਕ ਨੁਕਸਾਨਦਾਇਕ ਡਾਈ ਹੈ, ਇਸ ਦਾ ਇਸਤੇਮਾਲ ਕਲਰਿੰਗ ਏਜੰਟ ਵਜੋਂ ਕੀਤਾ ਜਾਂਦਾ ਹੈ। ਇਸ ਨਾਲ ਜ਼ਿਆਦਾਤਰ ਮਟਰ, ਭਿੰਡੀ, ਪਾਲਕ ਵਰਗੀਆਂ ਹਰੀਆਂ ਸਬਜ਼ੀਆਂ ਰੰਗੀਆਂ ਜਾਂਦੀਆਂ ਹਨ। ਇਸ ਦੇ ਇਸਤੇਮਾਲ ਨਾਲ ਸਬਜ਼ੀਆਂ ਹਰੀ ਚਮਕਦਾਰ ਅਤੇ ਤਾਜ਼ੀ ਨਜ਼ਰ ਆਉਣ ਲੱਗਦੀਆਂ ਹਨ। ਕੈਮੀਕਲ ਡਾਈ ਸਿਹਤ ਲਈ ਕਾਫੀ ਨੁਕਸਾਨਦਾਇਕ ਹੁੰਦੀ ਹੈ, ਇਹ ਸਰੀਰ ਵਿੱਚ ਪਹੁੰਚ ਕੇ ਮਿਯੂਟੋਜੈਨੇਸਿਸ, ਕਰੋਮੋਸੋਮਲ ਫਰੈਕਚਰ ਕਰ ਸਕਦੀਆਂ ਹਨ। ਇਨ੍ਹਾਂ ਤੋਂ ਕੈਂਸਰ ਵਰਗੇ ਗੰਭੀਰ ਰੋਗ ਵੀ ਹੋ ਸਕਦੇ ਹਨ।

Share this Article
Leave a comment