ਸਦਾਬਹਾਰ ਫ਼ਿਲਮੀ ਗਾਇਕ ਮੁਕੇਸ਼

TeamGlobalPunjab
2 Min Read

-ਅਵਤਾਰ ਸਿੰਘ

 

”ਜੀਨਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਣਾ ਕਹਾਂ” ਵਰਗੇ ਗੀਤਾਂ ਦੇ ਗਾਇਕ ਮੁਕੇਸ਼ ਚੰਦ ਮਾਥੁਰ ਦਾ ਜਨਮ 22/7/1923 ਨੂੰ ਲੁਧਿਆਣਾ ਦੇ ਜ਼ੋਰਾਵਰ ਚੰਦ ਮਾਥੁਰ ਤੇ ਮਾਤਾ ਚਾਂਦ ਰਾਣੀ ਦੇ ਘਰ ਹੋਇਆ।

ਵੱਡੀ ਭੈਣ ਸ਼ੰਗੀਤ ਦੀ ਸਿੱਖਿਆ ਲੈ ਰਹੀ ਸੀ ਤਾਂ ਮੁਕੇਸ਼ ਵੀ ਬੜੇ ਚਾਅ ਨਾਲ ਸੁਰ ਦੇ ਖੇਡ ਵਿੱਚ ਮਗਨ ਹੋ ਗਿਆ। ਸੰਗੀਤ ਸਿੱਖਿਆ ਲੈਣ ਤੋਂ ਬਾਅਦ 1941 ਵਿੱਚ ਮੁਕੇਸ਼ ਨੇ ਨਿਰਦੋਸ਼ ਫਿਲਮ ਵਿੱਚ ਬਤੌਰ ਸਿੰਗਰ ਗਾਇਆ।

- Advertisement -

ਮੁਕੇਸ਼ ਨੇ 1945 ਵਿੱਚ ਫ਼ਿਲਮ ‘ਪਹਿਲੀ ਨਜ਼ਰ’ ਲਈ ‘ਦਿਲ ਜਲਤਾ ਹੈ ਤੋ ਜਲਨੇ ਦੋ’ ਗਾ ਕੇ ਸਮੁੱਚੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਸਨ | ਬਤੌਰ ਅਦਾਕਾਰ ਵੀ ਉਸ ਨੇ ਇੱਕ ਦਰਜਨ ਤੋਂ ਵੱਧ ਫ਼ਿਲਮਾਂ ਕੀਤੀਆਂ ਸਨ | ਜਿਸ ਨੇ ‘ਤੌਬਾ ਯੇ ਮਤਵਾਲੀ ਚਾਲ, ਜਾਨੇ ਕਹਾਂ ਗਏ ਵੋ ਦਿਨ, ਮੇਰਾ ਜੂਤਾ ਹੈ ਜਾਪਾਨੀ, ਸਭ ਕੁਝ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ, ਸਜਨ ਰੇ ਝੂਠ ਮਤ ਬੋਲੋ, ਏ ਭਾਈ ਜ਼ਰਾ ਦੇਖ ਕੇ ਚਲੋ, ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ’ ਆਦਿ ਜਿਹੇ ਦਿਲ-ਟੁੰਬਵੇਂ ਗੀਤਾਂ ਨਾਲ ਸਰੋਤਿਆਂ ਦੇ ਦਿਲ ਜਿੱਤੇ।

ਸੰਨ 1941 ਤੋਂ ਲੈ ਕੇ ਸੰਨ 1976 ਤੱਕ ਮੁਕੇਸ਼ ਨੇ ਕੁੱਲ ਪੰਜ ਸੌ ਤੋਂ ਵੱਧ ਫ਼ਿਲਮਾਂ ਲਈ ਨੌ ਸੌ ਦੇ ਕਰੀਬ ਗੀਤ ਗਾਏ ਸਨ | ਉਸ ਦਾ ਤਕਰੀਬਨ ਹਰੇਕ ਗੀਤ ਹਿੱਟ ਰਿਹਾ ਸੀ ਤੇ ਅਦਾਕਾਰ ਰਾਜ ਕਪੂਰ ਦੀ ਕਾਮਯਾਬੀ ਪਿੱਛੇ ਮੁਕੇਸ਼ ਦੀ ਗਾਇਕੀ ਦਾ ਭਰਪੂਰ ਯੋਗਦਾਨ ਰਿਹਾ ਸੀ| ਰਾਜ ਕਪੂਰ ਦੀ ਫ਼ਿਲਮ ‘ਆਗ’ ਤੋਂ ਲੈ ਕੇ ‘ਸੱਤਿਅਮ ਸ਼ਿਵਮ ਸੁੰਦਰਮ’ ਤੱਕ ਦੋਵਾਂ ਦਰਮਿਆਨ ਨਹੁੰ ਤੇ ਮਾਸ ਵਾਲਾ ਰਿਸ਼ਤਾ ਰਿਹਾ ਸੀ|

ਉਹ ਦੋ ਫਿਲਮਾਂ ਵਿੱਚ ਬਤੌਰ ਹੀਰੋ ਆਏ ਪਰ ਫਿਲਮਾਂ ਫਲੌਪ ਹੋਣ ਤੇ ਕਾਫੀ ਆਰਥਿਕ ਤੌਰ ‘ਤੇ ਕਮਜੋਰ ਹੋ ਗਏ। ਜਦ ਉਹ ਦੁਬਾਰਾ ਸੁਰਾਂ ਦੀ ਮਹਿਫਲ ਵਿੱਚ ਪਰਤੇ ਤਾਂ ਪਲੇਅਬੈਕ ਦੇ ਸਿਖਰ ‘ਤੇ ਪਹੁੰਚ ਗਏ। 1960 ਦਾ ਦਹਾਕਾ ਮੁਕੇਸ਼ ਦਾ ਸ਼ਿਖਰ ਸੀ।

ਉਨਾਂ ਨੂੰ ਤਿੰਨ ਵਾਰ ਫਿਲਮ ਫੇਅਰ ਐਵਾਰਡ ਮਿਲਿਆ। ਉਨ੍ਹਾਂ ਨੇ ਆਖਰੀ ਗੀਤ ਆਪਣੇ ਦੋਸਤ ਰਾਜ ਕਪੂਰ ਦੀ ਫਿਲਮ ਲਈ ਗਾਇਆ ਪਰ ਫਿਲਮ ਦੇ ਰੀ ਰਿਲੀਜ਼ ਹੋਣ ਤੋਂ ਪਹਿਲਾਂ ਹੀ 27 ਅਗਸਤ 1978 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਰੁਖਸਤ ਹੋ ਗਏ।

Share this Article
Leave a comment