ਬਿਆਨ ਦਰਜ ਕਰਵਾਉਣ ਗਏ ਸਿੱਧੂ ਮੂਸੇਵਾਲਾ ਦੀ ਪੱਤਰਕਾਰਾਂ ਨਾਲ ਹੋਈ ਹੱਥੋਪਾਈ

TeamGlobalPunjab
2 Min Read

ਲੁਧਿਆਣਾ: ਸੁਰਖੀਆ ‘ਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਹਥਿਆਰਾਂ ਤੇ ਗੀਤ ਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ‘ਤੇ ਇੱਕ ਆਰਟੀਆਈ ਮੈਂਬਰ ਕੁਲਦੀਪ ਸਿੰਘ ਖਹਿਰਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ‘ਚ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਆਤਮ ਨਗਰ ਸਥਿਤ ਐਸ.ਪੀ ਜਸ਼ਨਦੀਪ ਸਿੰਘ ਦੇ ਦਫਤਰ ‘ਚ ਬਿਆਨ ਦਰਜ ਕਰਵਾਉਣ ਪਹੁੰਚੇ। ਜਿਸ ਦੌਰਾਨ ਸਿੱਧੂ ਦੀ ਫੈਂਸ ਅਤੇ ਪੱਤਰਕਾਰਾਂ ਨਾਲ ਹੱਥੋਪਾਈ ਵੀ ਹੋਈ।

ਦਰਅਸਲ ਪੱਤਰਕਾਰਾਂ ਵੱਲੋਂ ਉਹਨਾਂ ਖਿਲਾਫ਼ ਕੀਤੀ ਗਈ ਸ਼ਿਕਾਇਤ ਬਾਰੇ ਪੁੱਛਿਆ ਜਾ ਰਿਹਾ ਸੀ ਪਰ ਸਿੱਧੂ ਮੁਸੇਵਾਲਾ ਤੇ ਉਸ ਦੇ ਬੌਡੀਗਾਰਡ ਧੱਕਾ ਮੁੱਕੀ ਕਰਨ ਲੱਗੇ, ਇਸ ਦੌਰਾਨ ਸਿੱਧੂ ਮੁੱਸੇਵਾਲਾ ਦਾ ਪਾਰਾ ਵੀ ਚੜ੍ਹ ਗਿਆ ਤੇ ਉਸ ਨੇ ਪੱਤਰਕਾਰਾਂ ਦੇ ਨਾਲ ਬਦਸਲੂਕੀ ਕੀਤੀ। ਹਾਲਾਂਕਿ ਇਸ ਸਬੰਧੀ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ।

ਦੱਸ ਦਈਏ ਸ਼ਿਕਾਇਤਕਰਤਾ ਖਹਿਰਾ ਨੇ ਦੱਸਿਆ ਸੀ ਕਿ 13 ਦਸੰਬਰ ਨੂੰ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਦੋਵਾਂ ਨੇ ਲੋਕਾਂ ਨੂੰ ਹਥਿਆਰਾਂ ਲਈ ਸਿੱਧੇ ਤੌਰ ਤੇ ਉਤਸ਼ਾਹਿਤ ਕੀਤਾ। ਐਸ.ਪੀ ਜਸ਼ਨਦੀਪ ਗਿੱਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਬੀਤੇ ਦਿਨੀਂ ਬਿਆਨਾਂ ਰਾਹੀਂ ਕਿਹਾ ਹੈ ਕਿ ਇਹ ਗਾਣਾ ਉਨ੍ਹਾਂ ਦਾ ਲਿਖਿਆ ਹੋਇਆ ਨਹੀਂ ਹੈ ਤੇ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ ਉਹ ਭਵਿੱਖ ਵਿੱਚ ਅਦਾਲਤ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨਗੇ।

Share this Article
Leave a comment