ਸਿਡਨੀ : ਵਿਦੇਸ਼ਾਂ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਪੰਜਾਬੀ ਹਰ ਖੇਤਰ ‘ਚ ਵੱਡੀਆਂ ਮੱਲਾਂ ਮਾਰ ਰਹੇ ਨੇ ਹੁਣ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਰਹਿਣ ਵਾਲੇ ਹਰਕੀਰਤ ਸਿੰਘ ਸੰਧਰ ਨੇ ਅਜਿਹੀ ਕਿਤਾਬ ਨੂੰ ਕਲਮਬਧ ਕੀਤਾ ਜੋ ਕਿ ਆਉਣ ਵਾਲੀਆਂ ਪੀੜੀਆਂ ਦੇ ਲਈ ਇਤਿਹਾਸਕ ਦਸਤਾਵੇਜ਼ ਸਿੱਧ ਹੋਵੇਗੀ। ਉਨ੍ਹਾਂ ਦੀ ਲਿਖੀ ਕਿਤਾਬ “ਜਦੋਂ ਤੁਰੇ ਸੀ” ਰਿਲੀਜ਼ ਹੋ ਗਈ ਹੈ ਕਿਤਾਬ ਨੂੰ ਜਿੱਥੇ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿੱਚ ਰਿਲੀਜ਼ ਕੀਤਾ ਗਿਆ ਤੇ ਉਥੇ ਹੀ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਦੋ ਸੰਸਦ ਮੈਂਬਰਾਂ ਤੋਂ ਇਸ ਕਿਤਾਬ ਨੂੰ ਮੈਲਬੌਰਨ ਵਿੱਚ ਵੀ ਰਿਲੀਜ਼ ਕੀਤਾ ਜੋ ਕਿ ਅੱਜ-ਕੱਲ੍ਹ ਚਰਚਾ ਦਾ ਵਿਸ਼ਾਂ ਬਣੀ ਹੋਈ ਹੈ।
ਹਰਕੀਰਤ ਸੰਧਰ ਵਲੋਂ ਪਿਛਲੇ ਕਈ ਸਾਲਾਂ ਤੋ ਇਸ ਇਤਿਹਾਸਕ ਕਿਤਾਬ ਨੂੰ ਲਿਖਣ ਲਈ ਖੋਜ਼ ਕੀਤੀ ਜਾ ਰਹੀ ਸੀ। ਇਸ ਕਿਤਾਬ ਚ 4000 ਸਾਲ ਪੁਰਾਣੇ ਭਾਰਤ- ਆਸਟਰੇਲੀਆ ਦੇ ਸੰਬਧਾਂ ਨੂੰ ਦਰਸਾਇਆ ਗਿਆ ਹੈ।
ਉੱਥੇ ਹੀ ਆਸਟ੍ਰੇਲੀਆ ਅੰਦਰ ਵਸੇ 142 ਸਾਲ ਪੁਰਾਣੇ ਪੰਜ-ਆਬ, ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਪਰਿਵਾਰਾਂ,ਪਹਿਲੇ ਗੁਰਦੁਆਰਾ ਸਾਹਿਬ, ਆਸਟ੍ਰੇਲੀਆ ਦੇ ਰੋਚਕ ਤੱਥਾਂ, ਭਾਰਤ ਦੇ ਸ਼ਹਿਰਾਂ ਦੇ ਨਾਮ ਤੇ ਆਸਟਰੇਲੀਆ ਦੀਆਂ ਸੜਕਾਂ ਦੇ ਨਾਮ, ਆਸਟ੍ਰੇਲੀਅਨ ਲੋਕਾਂ ਦੇ ਖਾਣੇ ਵਿੱਚ ਭਾਰਤੀ ਮਸਾਲਿਆਂ ਦੇ ਜ਼ਾਇਕੇ ਦੇ ਜ਼ਿਕਰ ,ਆਸਟ੍ਰੇਲੀਆ ਦੇ ਨਾਮ ਪਿੱਛੇ ਵਿਚਲੀ ਅਸਲ ਕਹਾਣੀ, ਸਮੇਤ ਵਰਤਮਾਨ ਵਿੱਚ ਪੰਜਾਬੀਆਂ ਵਲੋਂ ਮਾਰੀਆਂ ਮੱਲਾਂ ਦਾ ਵਧੀਆ ਤਰੀਕੇ ਨਾਲ ਵਰਣਨ ਕੀਤਾ ਹੈ।
ਉੱਧਰ ਦੂਜੇ ਪਾਸੇ ਹਰਕੀਰਤ ਸਿੰਘ ਦੀ ਪਤਨੀ ਨੇ ਪਤੀ ਦੀ ਇਸ ਕਾਮਯਾਬੀ ਤੇ ਖੁਸ਼ੀ ਜਤਾਈ ਹੈ। ਕਿਤਾਬ ਨੂੰ ਲ਼ਿਖਣ ਲਈ ਜਿੱਥੇ ਪੂਰੇ ਹਰਕੀਰਤ ਸਿੰਘ ਆਸਟ੍ਰੇਲੀਆ ਦਾ ਚੱਕਰ ਲਗਾਇਆ ਉਥੇ ਹੀ ਵੱਖ-ਵੱਖ ਸਰੌਤਾਂ ਤੋ ਜਾਣਕਾਰੀਆਂ ਵੀ ਹਾਸਲ ਕੀਤੀਆਂ। ‘ਜਦੋਂ ਤੁਰੇ ਸੀ’ ਕਿਤਾਬ ਆਉਣ ਵਾਲੀ ਪੀੜ੍ਹੀ ਲਈ ਜਿੱਥੇ ਇੱਕ ਚਾਨਣ ਮੁਨਾਰਾ ਬਣੇਗੀ।
ਭਾਰਤ-ਆਸਟ੍ਰੇਲੀਆ ਦੇ ਸਬੰਧਾਂ ਬਾਰੇ ਇਤਿਹਾਸਕ ਕਿਤਾਬ ‘ਜਦੋਂ ਤੁਰੇ ਸੀ’ ਰਿਲੀਜ਼
Leave a comment
Leave a comment