ਖੁਸ਼ਨੀਤ ਕੌਰ ਦੇ ਕੈਨੇਡਾ ‘ਚ ਖੁਦਕੁਸ਼ੀ ਦੇ ਮਾਮਲੇ ‘ਚ ਪਿਤਾ ਆਏ ਸਾਹਮਣੇ, ਦੱਸੀ ਇਹ ਗੱਲ

Rajneet Kaur
1 Min Read

ਨਿਊਜ਼ ਡੈਸਕ: ਆਪਣੇ ਸੁਪਨਿਆਂ ਨੂੰ ਪੂਰਾ ਕਰਨ ਕੈਨੇਡਾ ਗਈ 20 ਸਾਲਾ ਖੁਸ਼ਨੀਤ ਕੌਰ ਨੇ 7 ਫਰਵਰੀ ਨੂੰ ਖੁਦਕੁਸ਼ੀ ਕਰਕੇ  ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। ਦਸਿਆ ਗਿਆ ਸੀ ਕੀ ਕਿ ਉਹ ਕੁਝ ਦਿਨਾਂ ਤੋਂ ਡਿਪਰੈਸ਼ਨ ‘ਚ ਸੀ।

ਜਿਸ ਤੋਂ ਬਾਅਦ ਖੁਸ਼ਨੀਤ ਕੌਰ ਦੇ ਪਿਤਾ ਜਸਬੀਰ ਸਿੰਘ ਨੇ ਇਕ ਰੇਡੀਓ ‘ਤੇ ਲਾਈਵ ਹੋ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਆਪਣੀ ਧੀ ਨਾਲ ਰੋਜਾਨਾ ਗੱਲਬਾਤ ਹੁੰਦੀ ਸੀ ਤੇ ਅਜਿਹਾ ਕਦੇ ਵੀ ਨਹੀਂ ਰਿਹਾ ਕਿ ਖੁਸ਼ਨੀਤ ਕਿਸੇ ਤਰ੍ਹਾਂ ਦੇ ਡਿਪਰੈਸ਼ਨ ਵਿੱਚ ਲੱਗਦੀ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਨਾ ਤਾਂ ਉਨ੍ਹਾਂ ਖੁਸ਼ਨੀਤ ਨੂੰ ਕਦੇ ਪੈਸੇ ਇੰਡੀਆ ਭੇਜਣ ਦਾ ਦਬਾਅ ਪਾਇਆ ਤੇ ਨਾ ਹੀ ਕੰਮ ਕਰਨ ਦਾ।

ਜਸਬੀਰ ਸਿੰਘ ਨੇ  ਇਹ ਵੀ ਦੱਸਿਆ ਕਿ ਉਨ੍ਹਾਂ ਖੁਸ਼ਨੀਤ ਦੇ ਸਾਰੇ ਦੋਸਤਾਂ ਨਾਲ ਗੱਲਬਾਤ ਕੀਤੀ ਹੈ ਕਿ ਕੀ ਖੁਸ਼ਨੀਤ ਕਿਸੇ ਗੱਲ ਨੂੰ ਲੈਕੇ ਪ੍ਰੇਸ਼ਾਨ ਸੀ, ਪਰ ਹਰ ਇੱਕ ਦੋਸਤ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਹੁਣ ਅਸਲ ਸਚਾਈ ਕੀ ਸੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment