ਨਿਉਜਰਸੀ ‘ਚ ਮੰਦਰ ਉਸਾਰੀ ਲਈ ਲਾਈ ਲੇਬਰ ਦੇ ਸ਼ੋਸ਼ਣ ਦਾ ਮਾਮਲਾ ਆਇਆ ਅਦਾਲਤ ‘ਚ

TeamGlobalPunjab
3 Min Read

ਨਿਉਜਰਸੀ : ਨਿਉਜਰਸੀ ‘ਚ ਚਲ ਰਹੇ ਮੰਦਿਰ ਉਸਾਰੀ ਦੇ ਕੰਮ ਨੂੰ ਲੈ ਕੇ ਫੈਡਰਲ ਅਦਾਲਤ ‘ਚ ਮਾਮਲਾ ਦਾਇਰ ਕਿਤਾ ਗਿਆ ਹੈ । ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਉਸਾਰੀ ਕਾਰਜ ਲਈ ਮਜ਼ਦੂਰਾਂ ਤੇ ਕਾਮਿਆਂ ਨੂੰ  ਭਾਰਤ ਤੋਂ ਲਾਲਚ ਦੇ ਕੇ  ਲਿਆਂਦਾ ਗਿਆ ਹੈ ਤੇ ਉਨ੍ਹਾਂ ਤੋਂ ਇਕ ਹਫ਼ਤੇ ‘ਚ 90 ਘੰਟੇ ਕੰਮ ਲਿਆ ਜਾ ਰਿਹਾ ਹੈ ਤੇ ਮਹਿਜ਼ 1.2 ਡਾਲਰ ਮਿਹਨਤਾਨਾ ਪ੍ਰਤੀ ਘੰਟਾ ਦਿਤਾ ਜਾ ਰਿਹਾ ਹੈ। ਦੋਸ਼ ਹਨ ਕਿ ਜਬਰਨ ਕੰਮ ਕਰਨ ਦੇ ਹਲਾਤਾਂ ਦੀ ਵਜ੍ਹਾ ਕਰਕੇ ਇਕ ਕਾਮੇ ਦੀ ਮੌਤ ਹੋ ਗਈ ਹੈ।

ਇਹ ਦੋਸ਼ ਬੋਚਸਨਵਾਸੀ ਅਕਸ਼ਾਰ ਪੁਰਸ਼ੋਤਮ ਸਮਾਮੀ ਨਰਾਇਣਨ ਸੰਸਥਾ , ਇਕ ਹਿੰਦੂ ਸੰਸਥਾ BAPS ਤੇ ਰੋਬਿਨਸਵਿੱਲੇ ‘ਚ  ਮੰਦਰ ਅਤੇ ਇਸਦੀ ਉਸਾਰੀ ਨੂੰ ਚਲਾਉਣ ਵਾਲੇ ਆਗੂਆਂ ਉੱਤੇ ਲਗਾਏ ਗਏ ਹਨ।

ਜਾਣਕਾਰੀ ਮੁਤਾਬਕ ਇਸ ਮੰਦਰ ‘ਚ ਪੂਰਾ ‘ਇਟਾਲੀਅਨ ਮਾਰਬਲ’ ਦਾ   ਇਸਤੇਮਾਲ ਕਿਤਾ ਗਿਆ ਹੈ । ਜਿਸ ਨੂੰ ਭਾਰਤ ‘ਚ ਤਰਾਸ਼ਿਆ ਗਿਆ ਤੇ ਫਿਰ ਮੰਗਵਾ ਕੇ ਮੰਦਰ ਬਣਾਇਆ ਗਿਆ ਹੈ। ਇਸ  ਮੰਦਰ ਨੂੰ ਸਾਲ 2014 ‘ਚ ਖੋਲ ਦਿਤਾ ਗਿਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਿਓਜਰਸੀ ਲੇਬਰ ਅਧਿਕਾਰੀਆਂ ਵਲੋਂ ਰੋਬਿਨਸਵਿੱਲੇ ਮੰਦਰ ਤੇ ਐਡੀਸਨ ‘ਚ BAPS ਮੰਦਰ ਦੇ ਉਸਾਰੀ ਕਾਰਜ ਨੂੰ  ਰੋਕ ਦਿਤਾ ਗਿਆ।

 ਦਾਇਰ ਕਿਤੇ ਇਸ ਮੁਕੱਦਮੇ ‘ਚ ਦੋਸ਼ ਲਗਾਏ ਗਏ ਹਨ ਕਿ 100 ਏਕੜ ਜ਼ਮੀਨ ਤੇ  ਧਾਰਮਿਕ ਜਾਇਦਾਦ ਦੀ ਉਸਾਰੀ ਲਈ   ਤਕਰੀਬਨ 200 ਦੇ ਕਰੀਬ ਕਾਮੇ ਧਾਰਮਿਕ ਵੀਜ਼ਾ ਤੇ ਲਿਆ ਕੇ ਉਨ੍ਹਾਂ ਤੋਂ ਜ਼ਬਰਨ ਕੰਮ ਲਿਆ ਜਾ ਰਿਹਾ ਹੈ। ਇਸ ਮਾਮਲੇ ਦੀ ਤਹਿਕੀਕਾਤ ਐਫਬੀਆਈ ਕਰ ਰਹੀ ਹੈ ਤੇ ਜਾਂਚ ਏਜੰਸੀ ਲੇਬਰ ਤੇ ਇਮੀਗਰੇਸ਼ਨ ਕਾਨੂੰਨ ਦੀ ਉਲੰਘਣਾ ਕਿਤੇ ਜਾਣ ਦੇ ਪਹਿਲ਼ੂ ਦੀ ਘੋਖ ਪੜਤਾਲ ਕਰਨ ‘ਚ ਲੱਗੀ ਹੋਈ ਹੈ।

- Advertisement -

ਦੋਸ਼ਾਂ ਮੂਤਾਬਕ ਕਾਮਿਆਂ ਨੂੰ ਸਵੇਰੇ 6.30 ਵਜੇ ਤੋਂ ਰਾਤ 7.30 ਵਜੇ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਲਗਾਤਾਰ 40 ਦਿਨਾ ਤੱਕ ਕੋਈ ਛੂਟੀ ਨਹੀਂ ਸੀ ਦਿੱਤੀ ਜਾਂਦੀ ਤੇ ਉਨ੍ਹਾਂ ਤੋਂ ਬਾਰਿਸ਼ ਤੇ ਬਰਫਾਂ ਚ ਵੀ ਕੰਮ ਕਰਵਾਇਆ ਜਾ ਰਿਹਾ ਸੀ।

ਸੰਸਥਾ ਦੇ ਇਕ ਬੁਲਾਰੇ ਲੈਨਿਨ ਜੋਸ਼ੀ ਨੇ ਕਿਹਾ ਕਿ ਇਕ ਵਾਰ ਪੂਰੇ ਤਥ ਸਾਹਮਣੇ ਆ ਜਾਣ ਤਾਹੀਓਂ ਓਹ ਇਸ ਬਾਰੇ ਕੋਈ ਜਵਾਬ ਦੇਣਗੇ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਲਾਏ ਦੋਸ਼ ਝੂਠੇ ਸਾਬਤ ਹੋਣਗੇ।

ਦਾਇਰ ਮੁਕਦਮਾ 42 ਸਫਿਆਂ ‘ਚ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ ਤੇ ਇਸ ਵਿੱਚ ਗੰਭੀਰ ਦੋਸ਼ ਲਗਾਏ ਗਏ ਹਨ ਕੀ ਕਾਮਿਆਂ ਨੂੰ ਬੁਰੇ ਹਾਲਾਤਾਂ ਵਿੱਚ ਰਖਿਆ ਹੋਇਆ ਹੈ ਤੇ ਓਹਨਾਂ ਦੇ ਅਮਰੀਕਾ ਪਹੁੰਚਣ ਤੇ ਪਾਸ ਪੋਰਟ ਰਖਵਾ ਲਏ ਗਏ ਸਨ ਤੇ ਓਹਨਾਂ ਨੂੰ ਤਾਰਾਂ ਨਾਲ ਬੰਦ ਕੀਤੇ ਘੇਰੇ ‘ਚ ਰਹਿ ਕੇ ਕੰਮ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਓਹਨਾਂ ਦੁਆਲੇ ਸੁਰਖਿਆ ਗਾਰਡ ਤਇਨਾਤ ਕੀਤੇ ਹੋਏ ਹਨ, ਨਾਲ ਹੀ ਕੈਮਰਿਆਂ ਰਾਹੀਂ ਨਜ਼ਰ ਰਖੀ  ਜਾ ਰਹੀ  ਹੈ।

ਸ਼ਿਕਾਇਤ ‘ਚ ਇਹ ਵੀ ਦੋਸ਼ ਹਨ ਕਿ ਕੰਮ ਕਰਾਉਣ  ਲਈ ਲਿਆਂਦੀ ਗਈ  ਲੇਬਲ ਭਾਰਤ ‘ਚ ਹਾਸ਼ੀਏ ‘ਤੇ ਪਈਆਂ ਕੌਮਾਂ ਅਤੇ ਗਰੀਬ ਤਬਕੇ ਚੋਂ ਚੁਣ ਕੇ ਜਾਣਬੁਝ  ਕੇ ਲਿਆਂਦੀਆਂ ਗਈਆਂ ਹਨ।

Share this Article
Leave a comment