ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬ੍ਰਿਟਿਸ਼ ਪੀਐੱਮ ਨੇ ਚੁੱਕੇ ਸਖਤ ਕਦਮ

TeamGlobalPunjab
2 Min Read

ਲੰਦਨ: ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਬ੍ਰਿਟਿਸ਼ ਪ੍ਰਧਾਨਮੰਤਰੀ ਨੇ ਆਪਣੇ ਦੇਸ਼ ਵਿੱਚ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਬ੍ਰਿਟਿਸ਼ ਪੀਐਮ ਬੋਰਿਸ ਜੌਹਨਸਨ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਸਾਰੀ ਜਨਤਕ ਥਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

ਦੱਸ ਦਈਏ ਕਿ ਬ੍ਰਿਟੇਨ ਵਿੱਚ 3200 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਵਿੱਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਹਨਸਨ ਨੇ ਹਾ ਯੂਨਾਇਟੇਡ ਕਿੰਗਡਮ ਵਿੱਚ ਅਸੀ ਸਾਰੇ ਕੈਫੇ, ਪਬ, ਬਾਰ, ਰੈਸਟੋਰੈਂਟ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਬੰਦ ਕਰਨ ਲਈ ਕਿਹਾ ਹੈ।

ਇਟਲੀ ਵਿੱਚ ਇੱਕ ਹੀ ਦਿਨ ‘ਚ 627 ਲੋਕਾਂ ਦੀ ਮੌਤ

ਉੱਧਰ, ਯੂਰਪ ਦੇ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਹਾਹਾਕਾਰ ਮਚ ਗਈ ਹੈ। ਇਟਲੀ ਵਿੱਚ ਇੱਕ ਹੀ ਦਿਨ ਵਿੱਚ ਰਿਕਾਰਡ 627 ਲੋਕਾਂ ਦੀ ਮੌਤ ਹੋਈ ਹੈ।

- Advertisement -

ਇਸ ਦੇ ਨਾਲ ਹੀ ਇਕੱਲੇ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਕੇ 4,000 ਹੋ ਗਈ ਹੈ। ਇਟਲੀ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 41,035 ਤੋਂ ਵਧ ਕੇ 47,021 ‘ਤੇ ਪਹੁੰਚ ਗਈ ਹੈ। ਲੋੰਬਾਰਡੀ ਦਾ ਉੱਤਰੀ ਖੇਤਰ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸ ਖੇਤਰ ਵਿੱਚ 2,549 ਮੌਤਾਂ ਹੋਈਆਂ ਹਨ ਜਦਕਿ 22,264 ਲੋਕ ਸੰਕਰਮਿਤ ਹੋਏ ਹਨ। ਇਟਲੀ ਦੇ ਤਮਾਮ ਉਪਰਾਲਿਆਂ ਦੇ ਬਾਵਜੂਦ ਮਹਾਮਾਰੀ ‘ਤੇ ਕਾਬੂ ਨਹੀਂ ਹੋ ਪਾ ਰਿਹਾ ਹੈ।

Share this Article
Leave a comment