ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਹ ‘ਤੇ ਹੋਵੇਗੀ ਗੜੇਮਾਰੀ

navdeep kaur
3 Min Read

ਨਿਊਜ਼ ਡੈਸਕ : ਕਈ ਦਿਨਾਂ ਤੋਂ ਵੱਧ ਰਹੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਸੀ। ਜਿਸ ਨਾਲ ਹਰ ਪਾਸੇ ਲੋਕ ਗਰਮੀ ਤੋਂ ਬਚਣ ਲਈ ਹਰ ਚਾਰਾ ਕਰ ਰਹੇ ਹਨ। ਪਰ ਕੱਲ੍ਹ ਦੀ ਹੋ ਰਹੀ ਬਾਰਿਸ਼ ਨਾਲ ਲੋਕਾਂ ਵਿਚ ਰਾਹਤ ਵੇਖਣ ਨੂੰ ਮਿਲੀ ਹੈ। ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਿਆ ਹੈ। ਪਰ ਦੱਸ ਦਿੰਦੇ ਹਾਂ ਕਿ ਕੱਲ੍ਹ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਚੁੱਕਾ ਹੈ। ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਵੇਗੀ।ਜੇਕਰ ਅੱਜ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਮੌਸਮ ਵਿਚ ਕਾਫੀ ਤਬਦੀਲੀ ਵੇਖਣ ਨੂੰ ਮਿਲੀ ਹੈ।
ਤਾਜ਼ਾ ਅੱਪਡੇਟ ਮੁਤਾਬਕ ਕੱਲ ਯਾਨੀ ਦੋ ਮਈ ਨੂੰ ਮਾਝਾ ਅਤੇ ਦੋਆਬੇ ਵਿੱਚ ਓਰੈਂਜ ਅਲਰਟ ਹੈ ਜਦਕਿ ਸੂਬੇ ਦੇ ਬਾਕੀ ਖੇਤਰ ਵਿੱਚ ਯੈਲੋ ਅਲਰਟ ਹੈ। ਓਰੈਂਜ ਅਲਰਟ ਵਾਲੇ ਜ਼ਿਲਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ ਅਤੇ ਬਰਨਾਲਾ ਵਿੱਚ ਭਾਰੀ ਮੀਂਹ ਨਾਲ ਗੜੇ ਪੈਣ ਦੀ ਚੇਤਵਾਨੀ ਹੈ। ਇਸਦੇ ਨਾਲ ਹੀ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਦ ਸੰਭਵਾਨਾ ਹੈ।

ਇਸ ਦਿਨ ਸੂਬੇ ਦੇ ਬਾਕੀ ਯੈਲੋ ਅਲਰਟ ਵਾਲੇ ਹਿੱਸੇ ਵਿੱਚ ਹੀ ਗਰਜ ਚਮਕ ਨਾਲ ਮੀਂਹ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਬਾਰੇ ਦੱਸਿਆ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਤਿੰਨ ਮਈ ਨੂੰ ਸਾਰੇ ਸੂਬੇ ਵਿੱਚ ਯੈਲੋ ਅਲਰਟ ਹੈ। ਇਸ ਦਿਨ ਗਰਜ ਚਮਕ ਨਾਲ ਮੀਂਹ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ।

ਚਾਰ ਮਈ ਨੂੰ ਫ਼ਾਜ਼ਿਲਕਾ, ਮੁਕਤਸਰ, ਮੋਗਾ ਅਤੇ ਬਠਿੰਡਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ ਜਦਕਿ ਸੂਬੇ ਦੇ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ। ਇਸ ਦੇ ਨਾਲ ਹੀ ਪੰਜ ਮਈ ਨੂੰ ਫ਼ਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ ਜਦਕਿ ਸੂਬੇ ਦੇ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment