ਨਾਜਾਇਜ਼ ਮਾਈਨਿੰਗ ‘ਤੇ ਪੁਲਿਸ ਦੀ ਛਾਪੇਮਾਰੀ, ਚੈਕਿੰਗ ਦੌਰਾਨ ਰੇਤੇ ਸਮੇਤ 2 ਪੀਟਰ ਰੇਹੜੇ ਕੀਤੇ ਬਰਾਮਦ

navdeep kaur
1 Min Read

ਜਲਾਲਾਬਾਦ : ਸੂਬੇ ਵਿੱਚ ਨਸ਼ੇ ਦਾ ਦੌਰ ਦਿਨੋਂ – ਦਿਨ ਵੱਧਦਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦੀ ਜਵਾਨੀ ਹਰ ਆਉਣ ਵਾਲੇ ਦਿਨ ਵਿੱਚ ਖ਼ਤਮ ਹੁੰਦੀ ਜਾ ਰਹੀ ਹੈ। ਕਿਤੇ ਨਸ਼ਾ ਵਿਕ ਰਿਹਾ ਹੈ ਤੇ ਕਿਤੇ ਨਸ਼ਾ ਖਰੀਦਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਪੈਦੇ ਥਾਣਾ ਵੈਰੋ ਕੇ ਦੀ ਪੁਲਸ ਨੇ ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋ ਗਸ਼ਤ ਅਤੇ ਚੈਕਿੰਗ ਮੁਹਿੰਮ ਦੌਰਾਨ ਉਨ੍ਹਾਂ ਨੂੰ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਸੀ। ਦੋ ਪੀਟਰ ਰੇਹਡ਼ਾ ਤੋਂ ਰੇਤ ਦੀ ਚੋਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਨੇ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਪੁਲੀਸ ਨੂੰ ਦੇਖ ਕੇ ਫਰਾਰ ਹੋ ਗਿਆ। ਪੁਲੀਸ ਨੇ ਮੌਕੇ ’ਤੇ 2 ਪੀਟਰ ਰੇਹਡ਼ੇ ਸਮੇਤ 80 ਵਰਗ ਫੁੱਟ ਰੇਤ ਬਰਾਮਦ ਕਰਕੇ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਭਗਵਾਨ ਚੰਦ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment