ਅੱਜ ਮੁੜ ਪੰਜਾਬ ਦੌਰੇ ‘ਤੇ ਅਰਵਿੰਦ ਕੇਜਰੀਵਾਲ,ਅੰਮ੍ਰਿਤਸਰ ਪਹੁੰਚ ਕੇ CM ਚੰਨੀ ’ਤੇ ਫਿਰ ਕੀਤਾ ਹਮਲਾ

TeamGlobalPunjab
1 Min Read

ਅੰਮ੍ਰਿਤਸਰ: ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅੱਜ ਯਾਨੀ ਮੰਗਲਵਾਰ ਨੂੰ ਫਿਰ ਤੋਂ ਪੰਜਾਬ ਦੌਰੇ ‘ਤੇ ਹਨ। ਅਰਵਿੰਦ ਕੇਜਰੀਵਾਲ ਅੱਜ ਦੋਆਬਾ ਖੇਤਰ ਦਾ ਦੌਰਾ ਕਰਨਗੇ।

ਕੇਜਰੀਵਾਲ ਅੱਜ ਦਿੱਲੀ ਤੋਂ ਫਲਾਈਟ ਰਾਹੀਂ ਅੰਮ੍ਰਿਤਸਰ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਮਾਈਨਿੰਗ ਮਾਮਲੇ ’ਤੇ ਫਿਰ ਹਮਲਾ ਕੀਤਾ ਹੈ।ਉਨ੍ਹਾਂ ਕਿਹਾ  ਕਿ ਪੰਜਾਬ ਵਿਚ 20 ਹਜ਼ਾਰ ਕਰੋੜ ਰੁਪਏ ਦੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਮੁੱਖ ਮੰਤਰੀ ਚੰਨੀ ਦੇ ਆਪਣੇ ਹਲਕੇ ਵਿਚ ਹੀ ਨਜਾਇਜ਼ ਮਾਈਨਿੰਗ ਚਲ ਰਹੀ ਹੈ।

ਉਹਨਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ।  ਆਪ ਸਰਕਾਰ ਬਣਨ ’ਤੇ ਨਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇਗੀ ਤੇ ਇਹੀ ਪੈਸਾ ਮਹਿਲਾਵਾਂ ਨੂੰ ਹਰ ਮਹੀਨੇ ਇਕ ਇਕ ਹਜ਼ਾਰ ਰੁਪਏ ਦੇਣ ਵਾਸਤੇ ਵਰਤਿਆ ਜਾਵੇਗਾ।

Share this Article
Leave a comment